ਫਰੀਦਕੋਟ (ਰਾਜਨ) : ਸਥਾਨਕ ਬਾਲ ਸੁਧਾਰ ਘਰ ਵਿਚੋਂ ਸਵੇਰੇ ਕਰੀਬ ਸਾਢੇ 5 ਵਜੇ ਸੁਰੱਖਿਆ ਗਾਰਡਾਂ ਨੂੰ ਚਕਮਾ ਦੇ ਕੇ 2 ਨਾਬਾਲਗ ਹਵਾਲਾਤੀਆਂ ਦੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ’ਤੇ ਆਬਜ਼ਰਵੇਸ਼ਨ ਹੋਮ ਦੀ ਸੁਪਰਡੈਂਟ ਸੋਨੀਆ ਸ਼ਰਮਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਕੇ ਦੋਵਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਆਬਜ਼ਰਵੇਸ਼ਨ ਹੋਮ ਦੇ ਬ੍ਰਹਮਦੇਵ ਉਰਫ ਮੰਗਲੀ ਪੁੱਤਰ ਭਗਵਾਨ ਦਾਸ ਉਰਫ ਪੱਪੂ ਵਾਸੀ ਗਲੀ ਨੰਬਰ 1, ਇੰਦਰਾ ਕਾਲੋਨੀ ਜ਼ਿਲ੍ਹਾ ਮੋਗਾ ਮੁਕੱਦਮਾ ਨੰਬਰ 120 ਜੋ ਬੀਤੇ ਸਾਲ ਅਧੀਨ ਧਾਰਾ 22/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਜ਼ੀਰਾ ਵਿਖੇ ਦਰਜ ਕੀਤਾ ਗਿਆ, ਦਾ ਬੰਦੀ ਸੀ।
ਇਸ ਦਾ ਦੂਜਾ ਸਾਥੀ ਰੋਹਿਤ ਉਰਫ ਟਿੱਡੀ ਪੁੱਤਰ ਟੀਟੂ ਕਸ਼ੋਰੀ ਲਾਲ ਵਾਸੀ ਕੱਚਾ ਮਨਸੂਰਦੇਵਾ ਰੋਡ ਘੜੋ ਮੁਹੱਲਾ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੀ ਬੀਤੇ ਸਾਲ ਦਰਜ ਕੀਤੇ ਗਏ ਗਏ ਮੁਕੱਦਮਾ ਨੰਬਰ 12 ਅਧੀਨ ਧਾਰਾ 377 ਆਈ. ਪੀ. ਸੀ. ਦਾ ਹਵਾਲਾਤੀ ਸੀ। ਸੂਤਰਾਂ ਅਨੁਸਾਰ ਇਹ ਦੋਵੇਂ ਪਹਿਲਾਂ ਆਬਜ਼ਰਵੇਸ਼ਨ ਹੋਮ ਦੀ ਛੱਤ ’ਤੇ ਚੜ੍ਹ ਗਏ ਅਤੇ ਇਸ ਤੋਂ ਬਾਅਦ ਇਹ ਸੁਰੱਖਿਆ ਗਾਰਡਾਂ ਨੂੰ ਚਕਮਾ ਦੇ ਕੇ ਦੀਵਾਰ ਤੋਂ ਛਾਲ ਮਾਰ ਕੇ ਫਰਾਰ ਹੋ ਗਏ। ਸੂਤਰਾਂ ਅਨੁਸਾਰ ਪੁਲਸ ਪਾਰਟੀਆਂ ਇਨ੍ਹਾਂ ਦੋਵਾਂ ਨੂੰ ਕਾਬੂ ਕਰਨ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।
ਹਰਪਾਲ ਚੀਮਾ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਧਾਉਣ ਲਈ ਟਾਸਕ ਫੋਰਸ ਦੇ ਗਠਨ ਦਾ ਐਲਾਨ
NEXT STORY