ਬਠਿੰਡਾ (ਸੁਖਵਿੰਦਰ) - ਵਿਆਹ ਦੇ 12 ਸਾਲ ਬਾਅਦ ਆਪਣੇ ਪਤੀ ਅਤੇ 3 ਬੱਚਿਆਂ ਨੂੰ ਛੱਡ ਕੇ ਇਕ ਔਰਤ ਨੇ 2 ਹੋਰ ਵਿਆਹ ਕਰਵਾ ਲਏ ਅਤੇ ਨਵੇਂ ਲਾੜਿਆਂ ਦਾ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਗਈ।
ਉਸ ਦੇ ਪਹਿਲੇ ਪਤੀ ਰਾਜਨ ਕੁਮਾਰ ਵਾਸੀ ਬਠਿੰਡਾ ਨੇ ਮਹਿਲਾ ਥਾਣਾ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ 12 ਸਾਲ ਪਹਿਲਾਂ ਰਮਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੀਆਂ ਦੋ ਜੁੜਵਾਂ ਕੁੜੀਆਂ ਅਤੇ ਇਕ ਲੜਕਾ ਹੈ। ਰਾਜਨ ਨੇ ਦੱਸਿਆ ਕਿ ਲੱਗਭਗ 6 ਮਹੀਨੇ ਪਹਿਲਾਂ ਉਹ ਮੈਨੂੰ ਅਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ। ਬਾਅਦ ’ਚ ਪਤਾ ਲੱਗਾ ਕਿ ਉਸ ਨੇ ਰਾਜਸਥਾਨ ’ਚ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਇਆ ਲਿਆ ਸੀ ਅਤੇ ਬਾਅਦ ’ਚ ਉਸ ਦਾ ਸੋਨਾ ਅਤੇ ਨਕਦੀ ਲੈ ਕੇ ਭੱਜ ਗਈ ਸੀ।
ਰਾਜਨ ਨੇ ਦੱਸਿਆ ਉਹ ਬਾਅਦ ’ਚ ਮੱਧ ਪ੍ਰਦੇਸ਼ ਚਲੀ ਗਈ ਅਤੇ ਉੱਥੇ ਪ੍ਰੀਤੀ ਨਾਂ ਦੇ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰ ਕੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾ ਲਿਆ ਅਤੇ ਉਸ ਨਾਲ 5 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਫਰਾਰ ਹੋ ਗਈ। ਉਸ ਨੇ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦੇ ਕੇ ਇਸ ਮਾਮਲੇ ’ਚ ਆਪਣੀ ਪਤਨੀ ਰਮਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਮਹਿਲਾ ਪੁਲਸ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਗਊਵੰਸ਼ ਨਾਲ ਭਰੇ 2 ਵਾਹਨ ਕਾਬੂ, ਇਕ ’ਤੇ ਪੰਜਾਬ ਦੀ ਪ੍ਰਸਿੱਧ ਬ੍ਰੈੱਡ ਕੰਪਨੀ ਦਾ ਲੱਗਿਐ ਲੋਗੋ
NEXT STORY