ਫਰੀਦਕੋਟ (ਜਗਤਾਰ): ਜਿਥੇ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨੇ ਸਾਰੇ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਸ ਲਾਕਡਾਊਨ ਨਾਲ ਕਈ ਲੋਕਾਂ ਦੀ ਜ਼ਿੰਦਗੀ ਸੰਵਰੀ ਅਤੇ ਕਈ ਲੋਕਾਂ ਨੂੰ ਆਪਣੇ ਕਾਰੋਬਾਰ ਤੋਂ ਹੱਥ ਧੋਣੇ ਪਏ। ਅਜਿਹੇ ’ਚ ਵਿਦੇਸ਼ਾਂ ਵਿਚ ਜਾ ਕੇ ਕੰਮਕਾਰ ਕਰਨ ਵਾਲੇ ਲੋਕ ਵੀ ਕਾਫ਼ੀ ਪ੍ਰਭਾਵਿਤ ਹੋਏ।ਜਿੱਥੇ ਕੁੱਝ ਵਿਦੇਸ਼ੀ ਲੋਕਾਂ ਨੂੰ ਮੁਸ਼ਕਲਾਂ ਆਈਆਂ, ਉੱਥੇ ਹੀ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਅਜਿਹੇ ਸ਼ਖ਼ਸ ਦੇ ਨਾਲ ਜੋ ਲਾਕਡਾਊਨ ਦੌਰਾਨ ਵਿਦੇਸ਼ ਤੋਂ ਆਪਣੇ ਘਰ ਆਇਆ ਸੀ ਅਤੇ ਇੱਥੇ ਹੀ ਫਸ ਗਿਆ। ਪਰ ਬਾਅਦ ਵਿਚ ਉਸ ਨੇ ਆਪਣੀ ਇਸ ਮਜ਼ਬੂਰੀ ਨੂੰ ਕਮਜ਼ੋਰੀ ਨਹੀਂ ਬਨਣ ਦਿੱਤਾ। ਸਗੋਂ ਇਸ ਮਜ਼ਬੂਰੀ ਤੋਂ ਲਾਹਾ ਲੈ ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਇਕ ਚਲਦੀ-ਫਿਰਦੀ ਦੁਕਾਨ ਵਿਚ ਬਦਲ ਕੇ ਪਿੰਡ ’ਚ ਹੀ ਆਪਣਾ ਰੁਜ਼ਗਾਰ ਸ਼ੁਰੂ ਕਰ ਲਿਆ।
ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਪਿੰਡ ਨੋਰੰਗ ਕੇ ਦਾ ਕਾਂਗਰਸੀ ਸਰਪੰਚ ਹੈਰੋਇਨ ਸਮੇਤ ਕਾਬੂ
ਜੀ ਹਾਂ ਇਹ ਸ਼ਖਸ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾਂ ਦਾ ਵਸਨੀਕ ਬਲਕਾਰ ਸਿੰਘ ਜੋ ਖ਼ੁਦ ਕਰੀਬ 28 ਸਾਲ ਲਿਬਨਾਨ ਵਿਚ ਰਿਹਾ ਅਤੇ ਉਸ ਦੀ ਪਤਨੀ ਉਸ ਨਾਲ ਕਰੀਬ 14 ਸਾਲ ਲਿਬਨਾਨ ਵਿਚ ਰਹੀ। ਹੁਣ ਲਾਕਡਾਊਨ ਤੋਂ ਪਹਿਲਾ ਦੋਵੇਂ ਪਤੀ-ਪਤਨੀ ਆਪਣੇ ਪਿੰਡ ਟਹਿਣਾ ਆਏ ਤਾਂ ਲਾਕਡਾਊਨ ਤੋਂ ਬਾਅਦ ਇੱਥੇ ਹੀ ਫਸ ਗਏ। ਪਰ ਉਨ੍ਹਾਂ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਦੋਹਾਂ ਨੇ ਪਿੰਡ ਟਹਿਣਾਂ ਵਿਚ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਘਰੇ ਖੜ੍ਹੇ ਟਰੈਕਟਰ ਟਰਾਲੀ ਨੂੰ ਚਲਦੀ-ਫਿਰਦੀ ਦੁਕਾਨ ਦਾ ਰੂਪ ਦੇ ਮਹਿਜ ਡੇਢ ਕੁ ਲੱਖ ਰੁਪਏ ਦੀ ਲਾਗਤ ਨਾਲ ਆਪਣਾ ਕਾਰੋਬਾਰ ਸੁਰੂ ਕਰ ਲਿਆ। ਜਦ ਬਲਕਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕਰੀਬ 28 ਸਾਲ ਲਿਬਨਾਨ ਵਿਚ ਇਕ ਪੇਂਟ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਦੋਵੇਂ ਪਤੀ-ਪਤਨੀ ਮਹੀਨੇ ਦਾ ਉੱਥੇ ਕਰੀਬ ਡੇਢ ਲੱਖ ਰੁਪਏ ਬਚਾ ਲੈਂਦੇ ਸਨ। ਪਰ ਉਹ ਇੰਨੀ ਮਿਹਨਤ ਕਰਕੇ ਵੀ ਆਪਣੇ ਬੱਚਿਆਂ ਅਤੇ ਪਰਿਵਾਰ ਤੋਂ ਦੂਰ ਸਨ ਅਤੇ ਕਰੀਬ 2 ਸਾਲਾਂ ਬਾਅਦ ਮਹਿਜ 6 ਕੁ ਮਹੀਨਿਆਂ ਬਾਅਦ ਹੀ ਪਿੰਡ ਆਉਂਦੇ ਸਨ।
ਇਹ ਵੀ ਪੜ੍ਹੋ: ਬਰਨਾਲਾ: ਕੋਰੋਨਾ ਕਾਰਨ ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਮੌਕੇ ਨਹੀਂ ਪਹੁੰਚਿਆ ਕੋਈ ਅਧਿਕਾਰੀ
ਉਨ੍ਹਾਂ ਦੱਸਿਆ ਕਿ ਇਸ ਵਾਰ ਲਾਕਡਾਊਨ ਦੌਰਾਨ ਉਹ ਇੱਥੇ ਫਸ ਗਏ ਅਤੇ ਹੁਣ ਉਨ੍ਹਾਂ ਦਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ।ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਆਪਣਾ ਕਾਰੋਬਾਰ ਸੁਰੂ ਕਰ ਲਿਆ ਅਤੇ ਹੁਣ ਲੋਕਾਂ ਦਾ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪਿੰਡ ਵਿਚੋਂ ਲੰਘਦੇ ਨੈਸ਼ਨਲ ਹਾਈਵੇ ਕਿਨਾਰੇ ਆਪਣਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਵਿਚ ਉਹ ਰਾਅ ਮਟੀਰੀਅਲ ਆਪਣਾ ਘਰ ਦਾ ਹੀ ਵਰਤਦੇ ਹਨ, ਜਿਸ ਨਾਲ ਜਿਥੇ ਉਨ੍ਹਾਂ ਨੂੰ ਆਪਣੇ ਰਾਅ ਮਟੀਰੀਅਲ ਤੋਂ ਆਮਦਨ ਹੋਣ ਲੱਗੇ ਉਥੇ ਹੀ ਉਹਨਾ ਦੇ ਬਣੇ ਪਕਵਾਨ ਲੋਕਾਂ ਦੀ ਪਹਿਲੀ ਪਸੰਦ ਬਣਨ ਲੱਗੇ ਹਨ ਹਨ।
ਇਹ ਵੀ ਪੜ੍ਹੋ: ਮੋਗਾ 'ਚ ਪਾਸਪੋਰਟ ਬਣਾ ਕੇ ਗੈਂਗਸਟਰ ਨੇ ਮਾਰੀ ਵਿਦੇਸ਼ ਉਡਾਰੀ, ਹੁਣ ਥਾਣੇਦਾਰ ਤੇ ਹੌਲਦਾਰ ਬਰਖ਼ਾਸਤ
ਉਨ੍ਹਾਂ ਦੱਸਿਆ ਕਿ ਭਾਵੇਂ ਹਾਲੇ ਉਨ੍ਹਾਂ ਦੀ ਆਮਦਨ ਲਿਬਨਾਨ ਦੇ ਮੁਕਾਬਲੇ ਘੱਟ ਹੈ ਪਰ ਉਨ੍ਹਾਂ ਨੂੰ ਆਪਣਿਆਂ ਵਿਚ ਰਹਿ ਕੇ ਜੋ ਕੰਮ ਕਰਨ ਦਾ ਸਕੂਨ ਮਿਲ ਰਿਹਾ ਉਹ ਉਨ੍ਹਾਂ ਲਈ ਬਹੁਤ ਕੀਮਤੀ ਹੈ। ਜਦ ਉਨ੍ਹਾਂ ਨੂੰ ਕੰਮ ਬਾਰੇ ਪੁਛਿਆ ਗਿਆ ਕਿ ਇਕ ਜੱਟ ਪਰਿਵਾਰ ਵਿਚ ਪੈਦਾ ਹੋ ਕੇ ਉਨ੍ਹਾਂ ਨੂੰ ਸੜਕ ਕਿਨਾਰੇ ਖੜ੍ਹ ਕੇ ਕੰਮ ਕਰਨ ਵਿਚ ਕੋਈ ਝਿਜਕ ਮਹਿਸੂਸ ਤਾਂ ਨਹੀਂ ਹੁੰਦੀ ਜਾਂ ਪਿੰਡ ਦੇ ਲੋਕਾਂ ਵੱਲੋਂ ਟੌਂਟ ਤਾਂ ਨੀ ਮਾਰੇ ਜਾਂਦੇ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਬਾਕੀ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ। ਨਾਲੇ ਵਿਦੇਸ਼ਾਂ ਵਿਚ ਜਾ ਕੇ ਉਥੋਂ ਦੇ ਲੋਕਾਂ ਦੀ ਗੁਲਾਮੀਂ ਕਰਨ ਦੀ ਬਿਜਾਏ ਆਪਣਿਆਂ ਵਿਚ ਰਹਿ ਕਿ ਆਪਣਾ ਕਾਰੋਬਾਰ ਕਰਨ ਵਿਚ ਕੋਈ ਹਰਜ ਨਹੀਂ।
ਇਹ ਵੀ ਪੜ੍ਹੋ: ਬਰਨਾਲਾ ’ਚ ਦਿਲ-ਦਹਿਲਾ ਦੇਣ ਵਾਲੀ ਘਟਨਾ, ਸਵੇਰੇ ਘਰੋਂ ਗਏ ਵਿਅਕਤੀ ਦਾ ਕਤਲ, ਅੱਧ ਸੜੀ ਲਾਸ਼ ਮਿਲੀ
ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...
ਜਬਰ-ਜ਼ਿਨਾਹ ਦੀ ਸ਼ਿਕਾਰ 7 ਸਾਲਾ ਬੱਚੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ, PGI ਚੰਡੀਗੜ੍ਹ ਕੀਤਾ ਗਿਆ ਰੈਫਰ
NEXT STORY