ਬਠਿੰਡਾ (ਪਰਮਿੰਦਰ) : ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਵਿਚ ਸਫ਼ਲਤਾ ਹਾਸਲ ਕਰਕੇ ਬਠਿੰਡਾ ਪੁੱਜੇ ਕਿਸਾਨਾਂ ਨੇ ਅਦਾਕਾਰਾ ‘ਕੰਗਨਾ ਰਣੌਤ’ ਦੇ ਪੁਤਲੇ ਦਾ ਵਿਆਹ ਕਿਸਾਨ ਨਾਲ ਕਰਵਾਇਆ। ਪਿੰਡ ਕੋਟਸ਼ਮੀਰ ਦੇ ਇਕ ਕਿਸਾਨ ਨਾਲ ਕੰਗਨਾ ਦੇ ਪੁਤਲੇ ਦਾ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਰਿਹਾ। ਕੰਗਨਾ ਦੇ ਪੁਤਲੇ ਦਾ ਵਿਆਹ ਗਹਿਰੀ ਭਾਗੀ ਵਾਸੀ ਕਿਸਾਨ ਮਹਿੰਦਰ ਸਿੰਘ ਨਾਲ ਹੋਇਆ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਦੇ ਪੁਤਲੇ ਨੂੰ ਦੁਲਹਨ ਦੀ ਤਰ੍ਹਾਂ ਤਿਆਰ ਕੀਤਾ ਅਤੇ ਕਿਸਾਨ ਮਹਿੰਦਰ ਸਿੰਘ ਨੂੰ ‘ਲਾੜਾ’ ਬਣਾਇਆ ਗਿਆ।
ਇਹ ਵੀ ਪੜ੍ਹੋ : ਤਲਖ਼ ਤੇਵਰਾਂ ’ਚ ਬੋਲੇ ਨਵਜੋਤ ਸਿੱਧੂ, ‘ਮੈਂ ਚੋਣ ਜਿਤਵਾਉਣ ਵਾਲਾ ਸ਼ੋਅ ਪੀਸ ਨਹੀਂ ਅਤੇ ਨਾ ਹੀ ਅੱਗੇ ਬਣਾਂਗਾ’
ਇਸ ਦੌਰਾਨ ਕਿਸਾਨ ਬੀਬੀਆਂ ਨੇ ਸ਼ਗਨਾਂ ਦੇ ਗੀਤ ਵੀ ਗਾਏ। ਲਾੜੀ ਬਣਾ ਕੇ ਲਿਆਂਦੇ ਕੰਗਨਾ ਰਣੌਤ ਦੇ ਪੁਤਲੇ ਦਾ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਮਠਿਆਈਆਂ ਆਦਿ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਅਨੋਖੇ ਵਿਆਹ ਵਿਚ ਕਿਸਾਨਾਂ ਅਤੇ ਔਰਤਾਂ ਨੇ ਵੀ ਸ਼ਮੂਲੀਅਤ ਕਰ ਕੇ ਭੰਗੜਾ ਅਤੇ ਗਿੱਧਾ ਪਾਇਆ। ਭਾਕਿਯੂ (ਸਿੱਧੂਪੁਰ) ਦੇ ਗਹਿਰੀ ਭਾਗੀ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਅੰਦੋਲਨ ਦੌਰਾਨ ਕਿਸਾਨਾਂ ਨੇ ਕੰਗਨਾ ਨੂੰ ਫਤਿਹ ਹਾਸਲ ਕਰ ਕੇ ਵਿਆਹ ਕਰਵਾਉਣ ਦੀ ਚੁਣੌਤੀ ਦਿੱਤੀ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰਾਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ
ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੌਰਾਨ ਫਿਲਮ ਅਦਾਕਾਰਾ ਕੰਗਨਾ ਰਣੌਤ ਅਤੇ ਕਿਸਾਨਾਂ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਸੀ। ਅਭਿਨੇਤਰੀ ਕੰਗਨਾ ਕਿਸਾਨਾਂ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕਰਦੀ ਰਹੀ ਅਤੇ ਪੰਜਾਬ ਦੇ ਕਿਸਾਨ ਅਤੇ ਲੋਕ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਂਦੇ ਰਹੇ। ਕਿਸਾਨਾਂ ਦੇ ਨਾਲ-ਨਾਲ ਪੰਜਾਬੀ ਗਾਇਕਾਂ ਨੇ ਵੀ ਕੰਗਨਾ ਰਣੌਤ ਖ਼ਿਲਾਫ਼ ਕਈ ਗੀਤ ਗਾਏ ਹਨ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਚੋਟੀ ’ਤੇ ਪੰਜਾਬ ਦੀ ਸਿਆਸਤ, ਅਕਾਲੀ ਦਲ ਨੂੰ ਲੈ ਕੇ ਰੰਧਾਵਾ ਨੇ ਕੀਤਾ ਵੱਡਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੱਚੇ ਮੁਲਾਜ਼ਮਾਂ ਦੀ ਹੜਤਾਲ ਕਾਰਨ PRTC ਨੂੰ 6 ਦਿਨਾਂ ਅੰਦਰ 7 ਕਰੋੜ ਦਾ ਘਾਟਾ, ਮੁਸਾਫ਼ਰ ਵੀ ਪਰੇਸ਼ਾਨ
NEXT STORY