ਚੰਡੀਗੜ੍ਹ : ਇਥੋਂ ਦੀ ਮਲੋਆ ਨਿਊ ਗ੍ਰੇਨ ਮਾਰਕੀਟ ਕੋਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਨੇ ਇਕ ਕਿਸਾਨ ਨੂੰ ਮਹਿਜ਼ ਇਸ ਲਈ ਚਲਾਨ ਕੱਟਣ ਲਈ ਰੋਕ ਲਿਆ ਕਿਉਂਕਿ ਉਸ ਦੀ ਕਾਰ ’ਤੇ ਕਿਸਾਨ ਜਥੇਬੰਦੀ ਦਾ ਸਟਿੱਕਰ ਲੱਗਾ ਹੋਇਆ ਸੀ। ਦਰਅਸਲ ਉਕਤ ਨੌਜਵਾਨ ਦੀ ਕਾਰ ’ਤੇ ‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦਾ ਸਟਿੱਕਰ ਲੱਗਾ ਹੋਇਆ ਸੀ। ਇਸ ਦੌਰਾਨ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਨੇ ਉਸ ਰੋਕ ਕੇ ਚਲਾਨ ਕੱਟਣਾ ਚਾਹਿਆ ਤਾਂ ਜਦੋਂ ਨੌਜਵਾਨ ਨੇ ਇਸ ਦਾ ਵਿਰੋਧ ਕਰਦੇ ਹੋਏ ਵੀਡੀਓ ਬਣਾਈ ਤਾਂ ਇਕ ਹੋਰ ਪੁਲਸ ਅਧਿਕਾਰੀ ਨੇ ਨਾ ਸਿਰਫ਼ ਨੌਜਵਾਨ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸਗੋਂ ਉਸ ਨਾਲ ਧੱਕਾ-ਮੁੱਕੀ ਵੀ ਕੀਤੀ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਚ ਨਿਹੰਗ ਸਿੰਘ ਦਾ ਅਨੋਖਾ ਝੰਡਾ, ਵੱਖਰੇ ਢੰਗ ਨਾਲ ਕੇਂਦਰ ਨੂੰ ਦਿੱਤੀ ਚਿਤਾਵਨੀ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਪੁਲਸ ਅਧਿਕਾਰੀ ਵੀ ਇਹ ਆਖ ਰਿਹਾ ਹੈ ਕਿ ਜਦੋਂ ਤੁਸੀਂ ਧਰਨੇ ’ਚ ਜਾਓ ਤਾਂ ਸਟਿੱਕਰ ਲਗਾ ਸਕਦੇ ਹੋ ਪਰ ਹੁਣ ਤੁਸੀਂ ਇਸ ਤਰ੍ਹਾਂ ਕਾਰ ’ਤੇ ਸਟਿੱਕਰ ਨਹੀਂ ਲਗਾ ਸਕਦੇ, ਜਦਕਿ ਨੌਜਵਾਨ ਇਹ ਆਖ ਰਿਹਾ ਹੈ ਕਿ ਉਹ ਦਿੱਲੀ ਧਰਨੇ ਵਿਚ ਆਉਂਦਾ-ਜਾਂਦਾ ਰਹਿੰਦਾ ਹੈ, ਜਿਸ ਲਈ ਉਸ ਨੇ ਪੱਕਾ ਹੀ ਸਟਿੱਕਰ ਕਾਰ ’ਤੇ ਲਗਵਾਇਆ ਹੈ ਅਤੇ ਅੱਜ ਸ਼ਾਮ ਨੂੰ ਉਹ ਫਿਰ ਦਿੱਲੀ ਧਰਨੇ ਵਿਚ ਸ਼ਮੂਲੀਅਤ ਕਰਨ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਆਈ ਮੰਦਭਾਗੀ ਖ਼ਬਰ, ਧਰਨੇ ’ਚੋਂ ਆ ਰਹੇ ਨੌਜਵਾਨ ਦੀ ਮੌਤ
ਇਸ ਦੌਰਾਨ ਇਕ ਹੋਰ ਪੁਲਸ ਮੁਲਾਜ਼ਮ ਆਉਂਦਾ ਹੈ ਤੇ ਨੌਜਵਾਨ ਨਾਲ ਧੱਕਾ-ਮੁੱਕੀ ਕਰਦਾ ਹੋਇਆ ਉਸ ਦਾ ਮੋਬਾਈਲ ਵੀ ਖੋਹਣ ਦੀ ਕੋਸ਼ਿਸ਼ ਕਰਦਾ ਹੈ, ਜਿਸ ’ਤੇ ਨੌਜਵਾਨ ਦਾ ਫੋਨ ਹੇਠਾਂ ਡਿੱਗ ਜਾਂਦਾ ਹੈ। ਉਪਰ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਤੁਸੀਂ ਪੂਰੀ ਘਟਨਾ ਦੀ ਵੀਡੀਓ ਵੀ ਦੇਖ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਕੈਨੇਡਾ ਗਏ ਮੁੰਡੇ ਦੇ ਟੁੱਟੇ ਸੁਫ਼ਨੇ, ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ
ਨੋਟ : ਇਸ ਖ਼ਬਰ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗਾ, ਕੁਮੈਂਟ ਕਰਕੇ ਦੱਸੋ?
ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ 'ਮੁਨੀਮਾਂ' ਦੀ ਬੱਸ ਹਾਦਸੇ ਦਾ ਸ਼ਿਕਾਰ, ਕਈ ਜ਼ਖਮੀਂ
NEXT STORY