ਪਟਿਆਲਾ : ਚੰਡੀਗੜ੍ਹ ਦੇ ਸੈਕਟਰ-25 'ਚ ਬੀਤੇ ਦਿਨ ਕਿਸਾਨਾਂ ਦੀ ਰੈਲੀ 'ਚ ਸ਼ਮੂਲੀਅਤ ਕਰਨ ਤੋਂ ਬਾਅਦ ਵਾਪਸ ਮਾਨਸਾ ਜਾ ਰਹੇ ਕਿਸਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰੈਲੀ ਤੋਂ ਵਾਪਸ ਜਾਂਦੇ ਸਮੇਂ ਬਨੂੜ ਨੇੜੇ ਇਨ੍ਹਾਂ ਕਿਸਾਨਾਂ ਦੀ ਗੱਡੀ ਖਰਾਬ ਹੋ ਗਈ, ਜਿਸ ਤੋਂ ਬਾਅਦ ਸਾਰੇ ਕਿਸਾਨ ਗੱਡੀ 'ਚੋਂ ਉਤਰ ਕੇ ਬਾਹਰ ਖੜ੍ਹੇ ਹੋ ਗਏ। ਇਸ ਦੌਰਾਨ ਚੰਡੀਗੜ੍ਹ ਵਾਲੇ ਪਾਸਿਓਂ ਆਉਂਦੀ ਤੇਜ਼ ਰਫਤਾਰ ਕਾਰ ਇਨ੍ਹਾਂ ਕਿਸਾਨਾਂ 'ਤੇ ਜਾ ਚੜ੍ਹੀ, ਜਿਸ ਕਾਰਨ ਸੁਰਜੀਤ ਸਿੰਘ ਨਾਂ ਦੇ ਕਿਸਾਨ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਜ਼ਖਮੀ ਹੋਏ ਕਿਸਾਨਾਂ ਦਰਸ਼ਨ ਸਿੰਘ ਰਾਜਪੁਰਾ, ਸਾਧੂ ਸਿੰਘ ਕਰਨੈਲ ਅਤੇ ਜਗੀਰ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਹੁਸ਼ਿਆਰਪੁਰ 'ਚ ਗੈਂਗਵਾਰ, ਪੁਲਸ ਜਾਂਚ 'ਚ ਜੁਟੀ
NEXT STORY