ਮਾਨਸਾ (ਅਮਰਜੀਤ ਚਾਹਲ): ਮਾਨਸਾ ’ਚ ਇਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਜੋ ਪੂਰੀ ਤਰ੍ਹਾਂ ਕਿਸਾਨੀ ਸੰਘਰਸ਼ ’ਚ ਰੰਗਿਆ ਹੋਇਆ ਨਜ਼ਰ ਆਇਆ। ਇਕ ਨੌਜਵਾਨ ਦੇ ਵਿਆਹ ’ਚ ਲਾੜਾ ਲਾੜੀ ਨੇ ਕਿਸਾਨੀ ਝੰਡੇ ਲੈ ਕੇ ਪੂਰੀਆਂ ਰਸਮਾਂ ਅਦਾ ਕੀਤੀਆਂ ਅਤੇ ਵਿਆਹ ’ਚ ਸ਼ਾਮਲ ਲੋਕਾਂ ਦੇ ਹੱਥਾਂ ’ਚ ਗਿਫਟ ਨਹੀਂ ਸਨ ਬਲਕਿ ਕਿਸਾਨੀ ਝੰਡੇ ਲੈ ਕੇ ਉਹ ਵਿਆਹ ’ਚ ਸ਼ਾਮਲ ਹੋਏ ਅਤੇ ਲਾੜਾ-ਲਾੜੀ ਨੇ ਕੇਂਦਰ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਕਰ ਪੂਰੀਆਂ ਰਸਮਾਂ ਅਦਾ ਕੀਤੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਤੁਲਨਾ ਗੁਰੂ ਸਾਹਿਬ ਨਾਲ ਕਰਨ ਵਾਲੇ ਭਾਜਪਾ ਆਗੂ ਦੇ ਘਰ ’ਤੇ ਹਮਲਾ
ਇਸ ਮੌਕੇ ਲਾੜਾ ਲੈਬਰ ਸਿੰਘ ਨੇ ਦੱਸਿਆ ਕਿ ਇਕ ਪਾਸੇ ਕਿਸਾਨ ਦਿੱਲੀ ’ਚ ਸੰਘਰਸ਼ ਕਰ ਰਹੇ ਹਨ ਅਸਲ ’ਚ ਉਨ੍ਹਾਂ ਦਾ ਵਿਆਹ ਦੀਆਂ ਖ਼ੁਸ਼ੀਆਂ ਮਨਾਉਣ ਦੀ ਬਜਾਏ ਪੂਰੇ ਵਿਆਹ ਨੂੰ ਕਿਸਾਨ ਨੇ ਸੰਘਰਸ਼ ’ਚ ਰੰਗ ’ਚ ਰੰਗ ਗਿਆ, ਕਿਉਂਕਿ ਖ਼ੁਸ਼ੀਆਂ ਤਾਂ ਹੀ ਵਧੀਆਂ ਲੱਗਦੀਆਂ ਹਨ ਜਦੋਂ ਉਨ੍ਹਾਂ ਦੇ ਕੋਲ ਜ਼ਮੀਨ ਬਚੇਗੀ। ਉਨ੍ਹਾਂ ਕਿਹਾ ਕਿ ਉਹ ਵਿਆਹ ਦੇ ਬਾਅਦ ਦਿੱਲੀ ਜਾ ਕੇ ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨਗੇ, ਕਿਉਂਕਿ ਹੁਣ ਕੇਂਦਰ ਦੇ ਨਾਲ ਹੈ ਅਤੇ ਸਾਰਿਆਂ ਨੂੰ ਮਿਲ ਕੇ ਲੜਨੀ ਪਵੇਗੀ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਵਲੋਂ ਜਥੇਦਾਰ ਤੱਕ ਪਹੁੰਚ ਕਰਨ ਦੀਆਂ ਖ਼ਬਰਾਂ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਇਹ ਵੀ ਪੜ੍ਹੋ: ਮੋਦੀ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਵਾਲੇ ਭਾਜਪਾ ਆਗੂ ਦੀਆਂ ਮੁਸ਼ਕਲਾਂ ਵਧੀਆਂ
ਜਲੰਧਰ ਦੀ ਲੈਬ ’ਚ ਪੁੱਜੇ 5 ਬਰਡ ਫਲੂ ਪ੍ਰਭਾਵਿਤ ਸੂਬਿਆਂ 'ਚ ਮਰੇ ਪੰਛੀਆਂ ਸੈਂਪਲ, ਜਾਂਚ ਤੇਜ਼
NEXT STORY