ਮਾਨਸਾ (ਜੱਸਲ) : ਪਿੰਡ ਬੁਰਜ ਰਾਠੀ ਦਾ ਇਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜ੍ਹ ਗਿਆ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ ਉਰਫ਼ ਭੋਲਾ (55) ਪੁੱਤਰ ਚੂਹੜ ਸਿੰਘ ਵਾਸੀ ਬੁਰਜ ਰਾਠੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਬੀ. ਕੇ. ਯੂ ਡਕੌਦਾ ਦੇ ਹਰਦੇਵ ਸਿੰਘ ਰਾਠੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰਪਾਲ ਸਿੰਘ ਨੇ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸਿਰ ਚੜ੍ਹੇ ਕਰਜ਼ੇ ਦੇ ਚੱਲਦਿਆਂ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ਕੋਲ ਢਾਈ ਏਕੜ ਜ਼ਮੀਨ ਹੈ। ਕਿਸਾਨ ਨੇ ਮਜ਼ਬੂਰੀ ਕਾਰਨ ਜ਼ਮੀਨ ਠੇਕੇ ਤੇ ਲੈਂਦਾ ਰਿਹਾ ਅਤੇ ਉਸ ਜ਼ਮੀਨ ਵਿੱਚ ਨਰਮੇ ਦੀ ਬਿਜਾਈ ਕਰਦਾ ਰਿਹਾ। ਨਰਮਾ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਜਾਂ ਨਰਮੇ ਦਾ ਬੀਜ ਮਾੜਾ ਆਉਣ ਕਾਰਨ ਠੇਕਾ ਵੀ ਮੁੜਦਾ ਰਿਹਾ।
ਇਹ ਵੀ ਪੜ੍ਹੋ- ਮੌਤ ਦਾ ਕਾਰਨ ਬਣੀ ਯਾਰੀ, ਭਦੌੜ 'ਚ ਦੋਸਤਾਂ ਤੋਂ ਦੁਖ਼ੀ ਹੋ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਗਰੀਬ ਕਿਸਾਨ ਹੋਣ ਕਾਰਨ ਉਨ੍ਹਾਂ ਕੋਲ ਪਾਣੀ ਜਾਂ ਮੋਟਰ ਦਾ ਪ੍ਰਬੰਧ ਸੀ, ਇਸ ਲਈ ਉਨ੍ਹਾਂ ਨੂੰ ਮਜਬੂਰੀ ਬੱਸ ਨਰਮਾ ਦੀ ਬਿਜਾਈ ਕਰਨੀ ਪੈਂਦੀ ਸੀ। ਕਿਸਾਨ 8 ਲੱਖ ਰੁਪਏ ਕਰਜ਼ਾਈ ਹੋ ਚੁੱਕਿਆ ਸੀ ਅਤੇ ਕਈ ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਅੱਜ ਉਸ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਬੀ. ਕੇ. ਯੂ ਡਕੌਦਾ ਜਥੇਬੰਦੀ ਬੁਰਜ ਰਾਠੀ ਜ਼ਿਲਾ ਮਾਨਸਾ ਨੇ ਮੰਗ ਕੀਤੀ ਕਿ ਕਿਸਾਨ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਨੂੰ ਬਣਦੀ ਵਿੱਤੀ ਸਹਾਇਤਾ ਦਿੱਤੀ ਜਾਵੇ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਬਹਿਬਲ ਕਲਾਂ ਇਨਸਾਫ਼ ਮੋਰਚਾ ਹੋਵੇਗਾ ਖ਼ਤਮ , 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਰੋਡ ’ਤੇ ਚੱਲਦੀ ਡਸਟਰ ਗੱਡੀ ਨੂੰ ਲੱਗੀ ਅੱਗ, ਮਿੰਟਾਂ ’ਚ ਮਚੇ ਭਾਂਬੜ
NEXT STORY