ਜਲੰਧਰ — ਜ਼ਿੰਦਗੀ ਦਾ ਆਧਾਰ ਕਿਸਾਨਾਂ ਦੀ ਕਰਜ਼ ਮੁਆਫੀ ਦੇ ਰਾਹ 'ਚ ਰੋੜਾ ਬਣ ਗਿਆ ਹੈ। ਆਧਾਰ ਦੇ ਕਾਰਨ ਛੇ ਜ਼ਿਲਿਆਂ ਦੇ 33,763 ਕਿਸਾਨ ਕਰਜ਼ ਮੁਆਫੀ ਦੀ ਸੂਚੀ ਤੋਂ ਬਾਹਰ ਹੋ ਗਏ ਹਨ। ਕੁਝ ਕਿਸਾਨ ਆਧਾਰ ਕਾਰਡ ਨਾ ਬਣਨ ਦੇ ਕਾਰਨ ਸੂਚੀ ਤੋਂ ਬਾਹਰ ਕਰ ਦਿੱਤੇ ਗਏ ਤਾਂ ਕੁਝ ਕਿਸਾਨ ਆਧਾਰ 'ਚ ਗਲਤੀ ਹੋਣ ਦਾ ਖਾਮਿਆਜ਼ਾ ਭੁਗਤਣ ਨੂੰ ਮਜ਼ਬੂਰ ਹਨ। ਮੋਗਾ ਜ਼ਿਲੇ 'ਚ ਸਹਿਕਾਰੀ ਬੈਂਕ 'ਚ ਆਪਣਾ ਨਾਮ ਸੂਚੀ 'ਚ ਦੇਖਣ ਆਏ ਕਿਸਾਨ ਗੁਰਮੀਤ ਸਿੰਘ, ਦਿਲੀਪ ਸਿੰਘ ਤੇ ਨਿਰਵੈਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੇ ਕੋਲ ਦੋ-ਦੋ ਏਕੜ ਜ਼ਮੀਨ ਹੈ। ਤਿੰਨੋਂ ਇਕ ਲੱਖ ਰੁਪਏ ਤੋਂ ਘੱਟ ਦੇ ਕਰਜ਼ 'ਚ ਡੁੱਬੇ ਹਨ। ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਕੋਲ ਆਧਾਰ ਕਾਰਡ 'ਚ ਪਿਤਾ ਦਾ ਨਾਂ ਸਹੀ ਨਹੀਂ ਹੈ ਤੇ ਉਸ ਨੂੰ ਠੀਕ ਕਰਵਾਏ ਬਿਨ੍ਹਾਂ ਉਸ ਦਾ ਨਾਂ ਕਰਜ਼ ਮੁਆਫੀ ਵਾਲੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ ਕਿਸਾਨ ਨਿਰਵੈਰ ਸਿੰਘ ਦਾ ਕਹਿਣਾ ਹੈ ਕਿ ਆਧਾਰ ਕਾਰਡ 'ਚ ਉਸ ਦਾ ਪਤਾ ਥੋੜਾ ਗਲਤ ਲਿਖਿਆ ਗਿਆ ਹੈ, ਜਿਸ ਨੂੰ ਠੀਕ ਕਰਵਾਏ ਬਿਨ੍ਹਾਂ ਉਸ ਦਾ ਨਾਮ ਕਰਜ਼ ਮੁਆਫੀ ਦੀ ਸੂਚੀ 'ਚ ਦਰਜ ਨਹੀਂ ਹੋ ਰਿਹਾ ਹੈ। ਫਰੀਦਕੋਟ ਜ਼ਿਲੇ ਦੇ ਪਿੰਡ ਬ੍ਰਾਹਮਣਵਾਲਾ ਦੇ ਕਿਸਾਨ ਰਣਜੀਤ ਸਿੰਘ ਪੁੱਤਰ ਕਰਤਾਰ ਸਿੰਘ ਦੇ ਬੈਂਕ ਖਾਤੇ 'ਚ ਨਾਂ ਆਈ ਤੋਂ ਹੈ ਜਦ ਕਿ ਆਧਾਰ ਕਾਰਡ 'ਚ ਡਬਲ ਈ ਹੈ। ਉਨ੍ਹਾਂ ਨੇ ਕਿਹਾ ਕਿ ਆਧਾਰ ਕਾਰਡ ਦੀ ਗਲਤੀ ਨੂੰ ਜਲਦ ਦਰੁਸਤ ਕਰਵਾਉਂਗਾ। ਉਥੇ ਹੀ ਪਿੰਡ ਢਾਬ ਗੁਰੂ ਦੇ ਕਿਸਾਨ ਲਖਬੀਰ ਸਿੰਘ ਦਾ ਬੈਂਕ ਖਾਤੇ 'ਚ ਨਾਂ ਲਾਲ ਸਿੰਘ ਹੈ, ਜਦ ਕਿ ਆਧਾਰ ਕਾਰਡ 'ਚ ਉਸ ਦਾ ਨਾਂ ਲਖਬੀਰ ਸਿੰਘ ਹੈ। ਉਨ੍ਹਾਂ ਨੇ ਵੀ ਇਹ ਹੀ ਕਿਹਾ ਕਿ ਆਧਾਰ ਕਾਰਡ ਦੀ ਗਲਤੀ ਠੀਕ ਕਰਵਾ ਕੇ ਕਰਜ਼ ਮੁਆਫੀ ਦਾ ਲਾਭ ਲਵਾਂਗਾ।
ਜ਼ਿਲਾ ਸੂਚੀ ਤੋਂ ਬਾਹਰ ਕਿਸਾਨ
ਮੋਗਾ |
5000 |
ਪਟਿਆਲਾ |
14918 |
ਸੰਗਰੂਰ |
8086 |
ਫਿਰੋਜ਼ਪੁਰ |
2000 |
ਫਰੀਦਕੋਟ |
1621 |
ਮੁਕਤਸਰ ਸਾਹਿਬ |
4138 |
ਭਰਾ ਦੀ ਮੌਤ ਤੋਂ ਦੁਖੀ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY