ਪਟਿਆਲਾ/ਰੱਖੜਾ (ਰਣਜੀਤ ਰਾਣਾ) : ਸੂਬੇ ਅੰਦਰ 2022 'ਚ ਆਪਣੀ ਹੋਂਦ ਬਚਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਕਿਸਾਨਾਂ ਵੱਲੋਂ ਵਿੱਢੇ ਦਿੱਲੀ ਅੰਦੋਲਨ ’ਤੇ ਦਾਅ-ਪੇਚ ਖੇਡ ਰਹੀਆਂ ਹਨ। ਭਾਵੇਂ ਕਿ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਹੋਵੇ ਪਰ ਹੁਣ ਦਿੱਲੀ ਵਿਖੇ ਕਿਸਾਨਾਂ ’ਤੇ ਹੋਏ ਬੇਤਹਾਸ਼ਾ ਇਕੱਠ ਦੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਖੇਤੀ ਸੋਧ ਬਿੱਲਾਂ ਨੂੰ ਕਾਨੂੰਨ ਬਣਾ ਦੇਣ ਤੋਂ ਬਾਅਦ ਰੱਦ ਕਰਨ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦੌਰਾਨ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਕਿਸਾਨਾਂ ਦੇ ਸੰਘਰਸ਼ 'ਚੋਂ ਅੰਨਾ ਹਜ਼ਾਰੇ ਦੇ ਅੰਦੋਲਨ ਵਾਂਗ ਇੱਕ ਨਵੀਂ ਸਿਆਸੀ ਪਾਰਟੀ ਜਨਮ ਲਵੇਗੀ।
ਇਹ ਵੀ ਪੜ੍ਹੋ : ਜਣੇਪੇ ਦੇ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਕੀਤੀ ਵੱਡੀ ਗ਼ਲਤੀ, ਜਨਾਨੀ ਦੇ ਢਿੱਡ 'ਚ ਛੱਡਿਆ ਡੇਢ ਫੁੱਟ ਲੰਬਾ ਤੌਲੀਆ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਅੰਦੋਲਨ ਉਪਰੰਤ ਪੂਰੇ ਭਾਰਤ 'ਚ ਕਿਸਾਨ ਭਲਾਈ ਪਾਰਟੀ ਦੇ ਨਾਮ ਨਾਲ ਨਵੀਂ ਪਾਰਟੀ ਦਾ ਜਨਮ ਹੋਣਾ ਲਗਭਗ ਤੈਅ ਨਜ਼ਰ ਆ ਰਿਹਾ ਹੈ, ਜਿਸ ਦੌਰਾਨ ਪੰਜਾਬੀ ਦੇ ਨਾਮਵਰ ਗਾਇਕ, ਕਲਾਕਾਰ, ਕਾਮੇਡੀ ਕਲਾਕਾਰ, ਭਰਾਤਰੀ ਜੱਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੀ ਖੁੱਲ੍ਹੇਆਮ ਸਮਰਥਨ ’ਤੇ ਆ ਸਕਦੀਆਂ ਹਨ। ਇੰਨਾ ਹੀ ਬੱਸ ਨਹੀਂ ਭਵਿੱਖ 'ਚ ਜਿਸ ਤਰ੍ਹਾਂ ਸੂਬੇ ਅੰਦਰ ਰਵਾਇਤੀ ਪਾਰਟੀਆਂ ਦੇ ਆਗੂਆਂ ਤੋਂ ਆਮ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ, ਇਸ ਦੌਰਾਨ ਜੇਕਰ ਕਿਸਾਨਾਂ ਦੀ ਸਿਆਸੀ ਜੱਥੇਬੰਦੀ ਬਣਦੀ ਹੈ ਤਾਂ ਉਹ ਕਿਸਾਨ ਤੇ ਲੋਕ ਪੱਖੀ ਸਾਬਤ ਹੋ ਸਕਦੀ ਹੈ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਨੂੰ ਲੈ ਕੇ ਸਰਗਰਮ ਹੋਈ 'ਭਾਜਪਾ', ਅੱਜ ਕਰੇਗੀ ਪੰਜਾਬ ਟੀਮ ਨਾਲ ਬੈਠਕ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਿੱਧਾ ਸਮਰਥਨ ਕਰਨ ਬਦਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਅਜਮੇਰ ਸਿੰਘ ਲੱਖੋਵਾਲ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਸੀ ਪਰ ਚੇਅਰਮੈਨ ਲੱਗਣ ਉਪਰੰਤ ਕਿਸਾਨਾਂ ਦੀ ਸੁੱਧ ਨਾ ਲੈਣ ਕਾਰਨ ਹੋਰ ਕਈ ਕਿਸਾਨ ਜੱਥੇਬੰਦੀਆਂ ਹੋਂਦ 'ਚ ਆ ਗਈਆਂ, ਜਿਸ ਕਾਰਨ ਹੁਣ ਚੱਲੇ ਕਿਸਾਨਾਂ ਦੇ ਲੰਬੇ ਸੰਘਰਸ਼ 'ਚ ਲੱਖੋਵਾਲ ਨੂੰ ਕਿਸਾਨ ਜੱਥੇਬੰਦੀਆਂ ਦੇ ਗਰੁੱਪ 'ਚ ਸ਼ਾਮਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਸ਼ੰਭੂ ਬਾਰਡਰ 'ਤੇ ਪ੍ਰਦਰਸ਼ਨ ਕਰੇਗੀ 'ਪੰਜਾਬ ਕਾਂਗਰਸ', ਕੀਤਾ ਜਾਵੇਗਾ ਵੱਡਾ ਐਲਾਨ
ਇਨ੍ਹਾਂ ਜੱਥੇਬੰਦੀਆਂ 'ਚ ਕਿਸਾਨ ਆਗੂ ਹੀ ਅੱਗੇ ਲੱਗ ਕੇ ਕੇਂਦਰ ਸਰਕਾਰ ਨਾਲ ਪੇਚਾ ਪਾਈ ਬੈਠੇ ਹਨ, ਜਿਨ੍ਹਾਂ ਨੂੰ ਪੂਰੇ ਭਾਰਤ ਦੀਆਂ ਕਿਸਾਨ ਅਤੇ ਮੁਲਾਜ਼ਮ ਜੱਥੇਬੰਦੀਆਂ ਸਮੇਤ ਹੋਰ ਅਨੇਕਾਂ ਯੂਨੀਅਨਾਂ ਨੇ ਪੂਰਨ ਸਮਰਥਨ ਦਿੰਦੇ ਹੋਏ ਕਿਸਾਨਾਂ ਦੀ ਪਿੱਠ ਥਾਪੜੀ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਭਵਿੱਖ 'ਚ ਪੰਜਾਬ ਅੰਦਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਰਵਾਇਤੀ ਪਾਰਟੀਆਂ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ
ਗੈਂਗਵਾਰ ਦੇ ਕਤਲਾਂ ਦਾ ਇਤਿਹਾਸ ਲੰਬਾ, ਲਾਂਰੇਸ ਗਰੁੱਪ ਤੁਰਿਆ ਦਵਿੰਦਰ ਬੰਬੀਹਾ ਗਰੁੱਪ ਨੂੰ ਖਤਮ ਕਰਨ ਦੇ ਰਾਹ
NEXT STORY