ਪਟਿਆਲਾ : ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਹੀ ਪੰਜਾਬ ਕਾਂਗਰਸ ਵੱਲੋਂ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸ਼ੰਭੂ ਬੈਰੀਅਰ 'ਤੇ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ 'ਚ ਹੋਣ ਵਾਲੀ ਵੱਡੀ ਰੈਲੀ ਦੀ ਜਗ੍ਹਾ ਅਤੇ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 'ਕਿਸਾਨ ਅੰਦੋਲਨ' ਨੂੰ ਲੈ ਕੇ ਸਰਗਰਮ ਹੋਈ 'ਭਾਜਪਾ', ਅੱਜ ਕਰੇਗੀ ਪੰਜਾਬ ਟੀਮ ਨਾਲ ਬੈਠਕ
ਧਰਨੇ ਤੋਂ ਪਹਿਲਾਂ ਜਾਇਜ਼ਾ ਲੈਣ ਪੁੱਜੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਅਰੁਣਾ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਧਰਨਾ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ 'ਚ ਸਹਾਈ ਹੋਵੇਗਾ। ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸ਼ੰਭੂ ਬਾਰਡਰ ਉਨ੍ਹਾਂ ਦੇ ਹਲਕੇ ’ਚ ਪੈਂਦਾ ਹੈ, ਇਸ ਕਾਰਣ ਇਸ ਧਰਨੇ ’ਚ ਹਲਕਾ ਘਨੌਰ ਅਤੇ ਹਲਕਾ ਰਾਜਪੁਰਾ ਹੀ ਮੁੱਖ ਤੌਰ ’ਤੇ ਭੂਮਿਕਾ ਅਦਾ ਕਰਨਗੇ।
ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਵਧਿਆ ਕਿਸਾਨਾਂ ਦਾ ਗੁੱਸਾ, ਇਸ ਯੋਜਨਾ ਤਹਿਤ ਆਈ ਰਾਸ਼ੀ ਲੱਗੇ ਮੋੜਨ
ਉਨ੍ਹਾਂ ਕਿਹਾ ਕਿ ਧਰਨੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਪੂਰੀਆਂ ਹਨ। ਜਲਾਲਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਅਤੇ ਦੇਸ਼ ਦੇ ਹਰ ਵਰਗ ਦਾ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੋਦੀ ਦੀ ਸਰਕਾਰ ਅੰਬਾਨੀਆਂ-ਅਡਾਨੀਆਂ ਦੇ ਇਸ਼ਾਰਿਆਂ ’ਤੇ ਚੱਲ ਰਹੀ ਹੈ। ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਰ ਸੰਘਰਸ਼ ’ਚ ਮੋਹਰੀ ਭੂਮਿਕਾ ਨਿਭਾਅ ਕੇ ਜਿੱਤ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ, ਜਲਦ ਇਸ ਸੰਘਰਸ਼ ’ਚ ਵੀ ਸਾਡੀ ਜਿੱਤ ਹੋਵੇਗੀ।
ਇਹ ਵੀ ਪੜ੍ਹੋ : 'ਸਾਹ ਸੁੱਕ ਗਏ ਦਿੱਲੀ ਦੇ ਦੇਖ ਕੇ ਹੜ੍ਹ ਕਿਸਾਨਾਂ ਦੇ', ਕੇਂਦਰ ਨੂੰ ਗੀਤਾਂ ਰਾਹੀਂ ਪੈਂਦੀਆਂ ਲਾਹਣਤਾਂ (ਵੀਡੀਓ)
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਿੱਤੇ ਜਾ ਰਹੇ ਇਸ ਧਰਨੇ ’ਚ ਜਿੱਥੇ ਪੰਜਾਬ ਕੈਬਨਿਟ ਦੇ ਵਜ਼ੀਰ ਵੱਡੀ ਗਿਣਤੀ ’ਚ ਹਾਜ਼ਰੀ ਲਗਵਾਉਣਗੇ, ਉੱਥੇ ਹੀ ਕਿਸਾਨ, ਮਜ਼ਦੂਰ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਦਰਜ ਕਰਵਾ ਕੇ ਕੇਂਦਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਨਗੇ।
ਨੋਟ : ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਕਾਂਗਰਸ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਸਬੰਧੀ ਦਿਓ ਰਾਏ
IRCTC ਨੇ ਭੇਜੀਆਂ 2 ਕਰੋੜ ਈ-ਮੇਲ, PM ਮੋਦੀ ਨਾਲ ਸਿੱਖ ਭਾਈਚਾਰੇ ਦੇ ਰਿਸ਼ਤਿਆਂ ਦੀ ਦਿੱਤੀ ਜਾਣਕਾਰੀ
NEXT STORY