ਹੁਸ਼ਿਆਰਪੁਰ— ਅੱਜ ਇੱਥੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਦੀ ਕਰਜ਼ਾ ਮੁਆਫੀ ਸਕੀਮ ਤਹਿਤ ਲਾਭਪਾਤਰੀ ਕਿਸਾਨਾਂ ਨੂੰ ਤਕਰੀਬਨ 54 ਲੱਖ ਰੁਪਏ ਦੇ ਕਰਜ਼ ਰਾਹਤ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਅਰੋੜਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੰਸਦ 'ਚ ਪੇਸ਼ ਹੋਇਆ ਕੇਂਦਰੀ ਬਜਟ ਸਿਰਫ ਚੁਣਾਵੀ ਬਜਟ ਹੈ। ਸਰਕਾਰ ਨੇ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ 'ਚ ਅਜਿਹਾ ਬਜਟ ਕਿਉਂ ਨਹੀਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ 5 ਏਕੜ ਤੱਕ ਦੇ ਕਿਸਾਨਾਂ ਦੇ ਨੂੰ ਪ੍ਰਤੀ ਸਾਲ 6 ਹਜ਼ਾਰ ਰੁਪਏ ਦੇਣ ਦੀ ਗੱਲ ਸਿਰਫ ਇਕ ਦਿਖਾਵਾ ਹੈ।
ਸਿਰਸਾ ਦੇ ਹੱਕ 'ਚ ਉਤਰੀ ਬੀਬੀ ਜਾਗੀਰ ਕੌਰ
NEXT STORY