ਫਗਵਾਡ਼ਾ,(ਹਰਜੋਤ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨੀ ਕਾਨੂੰਨਾਂ ਦੇ ਮਾਮਲੇ ਨੂੰ ਲੈ ਕੇੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਜਲਦ ਹੀ ਹੱਲ ਕੀਤੇ ਜਾਣ ਦੀ ਕੇਂਦਰ ਸਰਕਾਰ ਨੂੰ ਆਸ ਹੈ ਅਤੇ ਇਸ ਸਬੰਧੀ ਮੀਟਿੰਗ ਕਿਸਾਨਾਂ ਨਾਲ ਕੀਤੀ ਗਈ ਹੈ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ ਹੈ, ਜਿਸ ’ਚ ਦੋਵਾਂ ਧਿਰਾਂ ਨੇ ਆਪਣੇ ਪੱਖ ਇਕ-ਦੂਜੇ ਸਾਹਮਣੇ ਰੱਖੇ ਹਨ ਅਤੇ ਹੁਣ ਅਗਲੀ ਮੀਟਿੰਗ 18 ਨਵੰਬਰ ਨੂੰ ਹੋਵੇਗੀ, ਜਿਸ ਦੌਰਾਨ ਗੱਲਬਾਤ ਕਿਸੇ ਨਾ ਕਿਸੇ ਸਿੱਟੇ ’ਤੇ ਪੁੱਜਣ ਦੀ ਸੰਭਾਵਨਾ ਹੈ।
ਸੋਮ ਪ੍ਰਕਾਸ਼ ਨੇ ਮੰਨਿਆ ਕਿ ਰੇਲ ਆਵਾਜਾਈ ਦੇ ਬੰਦ ਹੋਣ ਨਾਲ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਸਿਰਫ ਮਾਲ ਗੱਡੀਆਂ ਚਲਾਉਣ ਦੀ ਹੀ ਖੁੱਲ੍ਹ ਦੇ ਰਹੀਆਂ ਹਨ, ਜਦੋਂਕਿ ਕੇਂਦਰ ਦੀ ਸੋਚ ਹੈ ਕਿ ਯਾਤਰੀ ਟਰੇਨਾਂ ਵੀ ਨਾਲ ਹੀ ਚਲਾਈਆਂ ਜਾਣ।
ਸੁਖਬੀਰ ਬਾਦਲ ਵੱਲੋਂ ਬੀ. ਸੀ. ਵਿੰਗ 'ਚ ਕੀਤੀਆਂ ਨਿਯੁਕਤੀਆਂ
NEXT STORY