ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਬੀਤੇ ਦਿਨੀਂ ਇਕ ਸਰਕਾਰੀ ਟੀਮ ਭਾਗਸਰ ਤੋਂ ਮਹਾਂਬੱਧਰ ਨੂੰ ਜਾਣ ਵਾਲੀ ਸੜਕ ਤੇ ਨਰਸਰੀ ਦੇ ਨੇੜੇ ਰਜਬਾਹੇ ਦੇ ਪੁੱਲ 'ਤੇ ਪਹੁੰਚੀ । ਕਿਸਾਨਾਂ ਨੂੰ ਵੀ ਤੁਰੰਤ ਪਤਾ ਲੱਗ ਗਿਆ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿਚ ਆਵਾਜ਼ ਦਿਵਾ ਦਿੱਤੀ ਗਈ । ਜਿਸ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਉਥੇ ਜਾ ਪਹੁੰਚੇ ਅਤੇ ਨੋਡਲ ਅਫਸਰ ਤੇ ਪਟਵਾਰੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਲਗਭਗ ਅੱਧਾ ਘੰਟਾ ਇਹ ਮੁਲਾਜ਼ਮ ਕਿਸਾਨਾਂ ਦੇ ਘੇਰੇ ਵਿਚ ਰਹੇ ਅਤੇ ਫਿਰ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਖਹਿੜਾ ਛੁਡਾਇਆ ਕਿ ਅੱਗੇ ਤੋਂ ਉਹ ਪਰਾਲੀ ਦੇ ਮਸਲੇ ਵਿਚ ਇਸ ਪਿੰਡ ਵਿਚ ਨਹੀਂ ਆਉਣਗੇ ਤੇ ਫਿਰ ਉਥੋਂ ਹੀ ਉਹ ਵਾਪਸ ਚਲੇ ਗਏ। ਪਤਾ ਲੱਗਾ ਹੈ ਕਿ ਉਥੇ ਨਾ ਤਾਂ ਕੋਈ ਉੱਚ ਅਧਿਕਾਰੀ ਪੁੱਜਾ ਤੇ ਨਾ ਹੀ ਪੁਲਸ ਪਹੁੰਚੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਉਕਤ ਮੁਲਾਜ਼ਮ ਇਹ ਜਾਣਕਾਰੀ ਇਕੱਤਰ ਕਰਨ ਲਈ ਆਏ ਸਨ ਕਿ ਕਿੰਨ੍ਹਾਂ ਕਿਸਾਨਾਂ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੈ ।
ਜ਼ਰੂਰੀ ਖ਼ਬਰ : 5 ਤਾਰੀਖ਼ ਨੂੰ 'ਹਾਈਵੇਅ' 'ਤੇ ਨਾ ਨਿਕਲੋ ਕਿਉਂਕਿ ਇਹ 'ਰੂਟ' ਰਹਿਣਗੇ ਬੰਦ, ਜਾਣੋ ਕਾਰਨ
NEXT STORY