ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਭਾਰਤ ਸਰਕਾਰ ਵਲੋਂ ਕਿਸਾਨਾਂ ਦੀ ਸਾਲ 2018-19 ਤੋਂ ਫਸਲ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਖਾਤਿਆਂ 'ਚ ਪਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਭਾਰਤ ਸਰਕਾਰ ਦੇ ਪੋਰਟਲ ਪੀ. ਐੱਫ. ਐੱਮ. ਐੱਸ. ਨੇ ਕਿਸਾਨਾਂ ਦੇ ਖਾਤਿਆਂ ਦੀ ਡੀਟੇਲ ਮੰਗ ਲਈ ਹੈ। ਪੰਜਾਬ ਦੇ ਖੁਰਾਕ ਸਿਵਲ ਸਪਲਾਈ ਵਿਭਾਗ ਵਲੋਂ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਕਿ 4 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਅਨਾਜ ਮੰਡੀਆਂ 'ਚ ਜੋ ਕਿਸਾਨ ਫਸਲ ਵੇਚਣ ਆ ਰਹੇ ਹਨ, ਦੇ ਬੈਂਕ ਖਾਤਿਆਂ ਦੀ ਸੂਚੀ ਬਣਾ ਕੇ ਭੇਜੀ ਜਾਵੇ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਸਾਨ ਦਾ ਨਾਂ, ਉਸਦੇ ਪਿਤਾ ਦਾ ਨਾਂ, ਆਧਾਰ ਕਾਰਡ ਨੰਬਰ, ਪੈਨ ਕਾਰਡ ਨੰਬਰ ਤੇ ਬੈਂਕ ਖਾਤਾ ਨੰਬਰ ਭਰ ਕੇ ਭੇਜਣ ਲਈ ਕਿਹਾ ਗਿਆ ਹੈ।
ਮਾਰਕੀਟ ਕਮੇਟੀ ਦੇ ਸਕੱਤਰਾਂ ਵਲੋਂ ਅਨਾਜ ਮੰਡੀਆਂ 'ਚ ਆੜ੍ਹਤੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਕਿ ਜੋ ਵੀ ਕਿਸਾਨ ਉਨ੍ਹਾਂ ਕੋਲ ਫਸਲ ਵੇਚਣ ਲਈ ਆਉਂਦੇ ਹਨ, ਦੇ ਫਾਰਮ ਮੁਕੰਮਲ ਕਰਕੇ ਭੇਜੇ ਜਾਣ, ਤਾਂ ਜੋ 2018-19 'ਚ ਜਿਹੜੇ ਵੀ ਕਿਸਾਨਾਂ ਦੀ ਫਸਲ ਮੰਡੀਆਂ 'ਚ ਵਿਕਣ ਆਵੇਗੀ, ਉਸ ਦੀ ਅਦਾਇਗੀ ਕਿਸਾਨ ਦੇ ਖਾਤੇ 'ਚ ਕੀਤੀ ਜਾਵੇਗੀ। ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਆੜ੍ਹਤੀਆਂ ਦੇ ਚਿਹਰਿਆਂ ਤੋਂ ਰੌਣਕ ਗਾਇਬ ਹੋ ਗਈ ਹੈ ਤੇ ਜੇਕਰ ਇਹ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ ਕਿਸਾਨਾਂ ਤੇ ਆੜ੍ਹਤੀਆਂ ਦੇ ਜਿਥੇ ਰਿਸ਼ਤਿਆਂ 'ਚ ਤਰੇੜ ਆਵੇਗੀ, ਉਥੇ ਹੀ ਕਿਸਾਨਾਂ ਨੂੰ ਫਸਲ ਦੇ ਬਦਲੇ ਆੜ੍ਹਤੀ ਜੋ ਐਡਵਾਂਸ ਰਕਮ ਦਿੰਦੇ ਹਨ, ਉਸ ਤੋਂ ਹੱਥ ਖਿੱਚ ਲੈਣਗੇ।
ਜੱਥੇਬੰਧਕ ਢਾਂਚੇ ਨੂੰ ਮਜਬੂਤ ਕਰਨ ਲਈ ਬਰੇਟਾ ਵਿਖੇ ਪਾਰਟੀ ਵਰਕਰਾਂ ਦੀ ਹੋਈ ਮੀਟਿੰਗ
NEXT STORY