ਚੰਡੀਗੜ੍ਹ (ਬਿਊਰੋ) - ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨਾਲ ਦੇ SDM ਆਯੁਸ਼ ਸਿਨਹਾ ਵਲੋਂ ਸਖ਼ਤ ਐਕਸ਼ਨ ਲੈਣ ਦੀ ਗੱਲ ਕਹਿੰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਅਤੇ ਸਿਆਸੀ ਆਗੂਆਂ ਵਲੋਂ ਰੋਸ ਪ੍ਰਗਟ ਕੀਤਾ ਗਿਆ। ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਕਿਸਾਨਾਂ ਦੇ ਹੱਕ ’ਚ ਗੱਲ ਕਰਦੇ ਹੋਏ SDM ਵਲੋਂ ਕੀਤੀ ਗਈ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰਸਿਮਰਤ ਬਾਦਲ ਨੇ ਕਿਹਾ ਕਿ ਐੱਸ.ਡੀ.ਐੱਮ. ਵਲੋਂ ਕਿਸਾਨਾਂ ਦੇ ਸਿਰ ਪਾੜ ਦੇਣ ਦੇ ਹੁਕਮ ਦਿੱਤੇ ਗਏ, ਜਿਸ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ, ਇਸ ਦੇ ਬਾਵਜੂਦ SDM ਗੁਨਾਹਗਾਰ ਕਿਵੇਂ ਨਹੀਂ ਹੈ?
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਉਨ੍ਹਾਂ ਨੇ ਕਿਹਾ ਕਿ ਕਰਨਾਲ ਦੇ ਐੱਸ.ਡੀ.ਐੱਮ. ਦਾ ਵਾਇਰਲ ਵੀਡੀਓ ਹੀ ਉਸ ਵਿਰੁੱਧ ਐੱਫ਼.ਆਈ.ਆਰ. ਅਤੇ ਉਸ ਨੂੰ ਉਸ ਦੀ ਨੌਕਰੀ ਤੋਂ ਬਰਖ਼ਾਸਤ ਕਰਨ ਲਈ ਬਹੁਤ ਵੱਡਾ ਸਬੂਤ ਹੈ, ਜਿਸ 'ਚ ਉਹ ਪੁਲਸ ਨੂੰ ਹੁਕਮ ਚਾੜ੍ਹਦਾ ਹੋਇਆ ਕਹਿ ਰਿਹਾ ਹੈ, "ਇਨ ਕਿਸਾਨੋਂ ਕਾ ਸਰ ਫੋੜ ਦੋ।" ਐੱਸ.ਡੀ.ਐੱਮ. ਨੂੰ ਕਿਸਾਨਾਂ ’ਤੇ ਅੱਤਿਆਚਾਰ ਕਰਨ ਦਾ ਕਿਸ ਨੇ ਕਿਹਾ? ਐੱਸ.ਡੀ.ਐੱਮ. ਕਿਸ ਦੇ ਕਹਿਣ ’ਤੇ ਪੁਲਸ ਨੂੰ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਹੁਕਮ ਦੇ ਰਿਹਾ ਹੈ? ਉਸ ਨੇ ਕਿਹਾ ਕਿ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਇੱਕ ਕਿਸਾਨ ਪਹਿਲਾਂ ਹੀ ਦਮ ਤੋੜ ਚੁੱਕਿਆ ਹੈ। ਅਦਾਲਤ ਨੂੰ ਬਿਨਾਂ ਹੋਰ ਸਮਾਂ ਗੁਆਏ ਆਪਣੇ ਆਧਾਰ 'ਤੇ ਹੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਭਾਰਤ ਸਰਕਾਰ ਅੰਨਦਾਤਾ ਨੂੰ ਅਪਮਾਨਜਨਕ ਨਾਂਅ ਲੈ ਕੇ ਭੰਡਦੀ ਰਹੀ ਅਤੇ ਹੁਣ ਸ਼ਰੇਆਮ ਉਨ੍ਹਾਂ ਉੱਤੇ ਹਿੰਸਕ ਤਸ਼ੱਦਦ ਦੀ ਆਗਿਆ ਦੇ ਰਹੀ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇਹ ਬੇਹੱਦ ਘਿਨਾਉਣਾ ਵਰਤਾਰਾ ਹੈ!
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਔਲਾਦ ਨਾ ਹੋਣ ’ਤੇ ਮਾਪਿਆਂ ਨਾਲ ਮਿਲ ਪਤੀ ਨੇ ਪਤਨੀ ਨੂੰ ਇੰਝ ਉਤਾਰਿਆ ਮੌਤ ਦੇ ਘਾਟ
ਜ਼ਿਕਰਯੋਗ ਹੈ ਕਿ ਹਰਿਆਣਾ ’ਚ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਕਰਨਾਲ ਦੇ SDM ਆਯੁਸ਼ ਸਿਨਹਾ ਨੇ ਵਾਇਰਲ ਵੀਡੀਓ ’ਚ ਸਖ਼ਤ ਐਕਸ਼ਨ ਲੈਣ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ ਹਨ। ਐੱਸ.ਡੀ.ਐੱਮ. ਨੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦਾ ਆਦੇਸ਼ ਦਿੰਦੇ ਹੋਏ ਉਨ੍ਹਾਂ ਦੇ ਸਿਰ ਪਾੜ ਦੇਣ ਦੇ ਵੀ ਹੁਕਮ ਦਿੱਤੇ ਸਨ। ਉਨ੍ਹਾਂ ਦੇ ਇਸ ਬਿਆਨ ਮਗਰੋਂ ਕੁਝ ਦੇਰ ਬਾਅਦ ਪ੍ਰਦਰਸ਼ਨ ਕਰਦੇ ਕਿਸਾਨਾਂ ’ਤੇ ਪੁਲਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ ਕਿਸਾਨਾਂ ’ਤੇ ਦੋ ਵਾਰ ਲਾਠੀਚਾਰਜ ਹੋਇਆ, ਜਿਸ ਕਾਰਨ ਬਹੁਤ ਸਾਰੇ ਕਿਸਾਨ ਵੱਡੀ ਗਿਣਤੀ ’ਚ ਜ਼ਖ਼ਮੀ ਹੋ ਗਏ। ਇਨ੍ਹਾਂ ਕਿਸਾਨਾਂ ’ਚੋਂ ਬੀਤੇ ਦਿਨ ਇਕ ਕਿਸਾਨ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ
ਹਰੀਸ਼ ਰਾਵਤ ਦੇ ਬਦਲੇ ਸੁਰ, ਕੈਪਟਨ ਦੀ ਅਗਵਾਈ ’ਚ ਚੋਣ ਲੜਨ ਵਾਲੇ ਬਿਆਨ ਤੋਂ ਲਿਆ ਯੂ-ਟਰਨ
NEXT STORY