ਜਲੰਧਰ (ਮਹੇਸ਼) : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਵੀਰਵਾਰ ਤੀਜੇ ਦਿਨ ਨੈਸ਼ਨਲ ਹਾਈਵੇ ਤਾਂ ਜਾਮ ਰੱਖਿਆ ਹੀ, ਨਾਲ ਹੀ ਧੰਨੋਵਾਲੀ ਰੇਲਵੇ ਫਾਟਕ ਦੇ ਟ੍ਰੈਕ ’ਤੇ ਬੈਠ ਕੇ ਰੇਲ ਆਵਾਜਾਈ ਨੂੰ ਵੀ ਬੰਦ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਇਸ ਧਰਨੇ ’ਚ ਵੀਰਵਾਰ ਨੂੰ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਖੂਬ ਨਾਅਰੇਬਾਜ਼ੀ ਕੀਤੀ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਹੋਰ ਕਿਸਾਨ ਸੰਗਠਨਾਂ ਦੇ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਤੱਕ ਲਗਾਤਾਰ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਬਜ਼ੁਰਗ ਨੂੰ ਚਾਕੂ ਮਾਰ ਕੀਤਾ ਗੰਭੀਰ ਜ਼ਖ਼ਮੀ, ਹਸਪਤਾਲ ਲਿਜਾਂਦਿਆਂ ਤੋੜਿਆ ਦਮ
ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਕੋਈ ਧਿਆਨ ਨਹੀਂ ਦੇ ਰਹੇ ਤੇ ਗਲਤ ਬਿਆਨਬਾਜ਼ੀ ਕਰਕੇ ਕਿਸਾਨਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਕਰ ਰਹੇ ਹਨ। ਦੁਪਹਿਰ ਨੂੰ 12 ਵਜੇ ਕਿਸਾਨ ਰੇਲ ਪਟੜੀ ’ਤੇ ਬੈਠ ਗਏ ਸਨ, ਜਿਸ ਪਿੱਛੋਂ ਕੋਈ ਵੀ ਟ੍ਰੇਨ ਉੱਥੋਂ ਨਹੀਂ ਨਿਕਲ ਸਕੀ। ਕਠਿਆਰ ਐਕਸਪ੍ਰੈੱਸ ਟ੍ਰੇਨ ਪਿੱਛਿਓਂ ਆ ਕੇ ਚਹੇੜੂ ਕੋਲ ਖੜ੍ਹੀ ਰਹੀ ਤੇ ਉਸ ਵਿੱਚ ਸਵਾਰ ਯਾਤਰੀਆਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੁਝ ਬਜ਼ੁਰਗ ਯਾਤਰੀ ਟ੍ਰੇਨ ’ਚ ਹੀ ਸੁੱਤੇ ਹੋਏ ਸਨ। ਹਾਈਵੇ ’ਤੇ ਵੀ ਲੱਗੇ ਹੋਏ ਧਰਨੇ ਕਾਰਨ ਤੀਜੇ ਦਿਨ ਵੀ ਲੋਕਾਂ ਨੂੰ ਬਹੁਤ ਖਰਾਬ ਹੋਣਾ ਪਿਆ।
ਇਹ ਵੀ ਪੜ੍ਹੋ : ਵਿਧਾਇਕ ਗੱਜਣਮਾਜਰਾ PGI ਤੋਂ ਡਿਸਚਾਰਜ, ED ਨੇ 4 ਦਿਨ ਦੇ ਰਿਮਾਂਡ 'ਤੇ ਲਿਆ
ਹਾਲਾਂਕਿ, ਟ੍ਰੈਫਿਕ ਪੁਲਸ ਨੇ ਵੱਖਰੇ ਰਾਹ ਕੱਢ ਕੇ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੋਇਆ ਸੀ ਪਰ ਇਸ ਦੇ ਬਾਵਜੂਦ ਬਹੁਤ ਦੂਰ ਤੱਕ ਲੋਕ ਜਾਮ ’ਚ ਪੂਰਾ ਦਿਨ ਫਸੇ ਰਹੇ। ਮਰੀਜ਼ ਨੂੰ ਲੈ ਕੇ ਜਾ ਰਹੀ ਇਕ ਐਂਬੂਲੈਂਸ ਵੀ 1 ਘੰਟੇ ਤੋਂ ਵੱਧ ਸਮੇਂ ਤੱਕ ਜਾਮ ’ਚ ਆਪਣੀ ਥਾਂ ਤੋਂ ਇਧਰ-ਉਧਰ ਨਹੀਂ ਹੋ ਸਕੀ। ਆਮ ਲੋਕਾਂ ’ਚ ਇਸ ਗੱਲ ਦੀ ਵੀ ਚਰਚਾ ਹੋ ਰਹੀ ਸੀ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਿਨ-ਰਾਤ ਦਾ ਧਰਨਾ 3 ਦਿਨ ਤੋਂ ਲਗਾਤਾਰ ਜਾਰੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਸਾਨਾਂ ਤੇ ਸਰਕਾਰਾਂ ਨੂੰ ਆਮ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ। ਕਮਿਸ਼ਨਰੇਟ ਪੁਲਸ ਤੇ ਰੇਲਵੇ ਪੁਲਸ ਨੇ ਇਸ ਦੌਰਾਨ ਪੂਰੀ ਚੌਕਸੀ ਰੱਖੀ ਹੋਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਨੇ ਬਜ਼ੁਰਗ ਨੂੰ ਚਾਕੂ ਮਾਰ ਕੀਤਾ ਗੰਭੀਰ ਜ਼ਖ਼ਮੀ, ਹਸਪਤਾਲ ਲਿਜਾਂਦਿਆਂ ਤੋੜਿਆ ਦਮ
NEXT STORY