ਲੁਧਿਆਣਾ (ਸੰਜੇ ਗਰਗ) : ਜ਼ਿਲਾ ਫਤਿਹਗੜ੍ਹ• ਸਾਹਿਬ ਦੇ ਕਸਬਾ ਖਮਾਣੋਂ ਨੇੜਲੇ ਪਿੰਡ ਬਡਲਾ ਦੇ ਇੱਕ 75 ਸਾਲਾ ਬਜ਼ੁਰਗ ਕਿਸਾਨ ਨੇ ਘਰੇਲੂ ਝਗੜੇ 'ਚ ਪੁਲਸ ਵੱਲੋਂ ਕਥਿਤ ਤੌਰ 'ਤੇ ਜਲੀਲ ਕੀਤੇ ਜਾਣ ਪਿੱਛੋਂ ਨਹਿਰ 'ਚ ਛਾਲ ਮਾਰ ਕੇ ਖੁਦਕਸ਼ੀ ਕਰ ਲਈ।ਮ੍ਰਿਤਕ ਕਿਸਾਨ ਦੀ ਲਾਸ਼ ਸ਼ੁੱਕਰਵਾਰ ਨੂੰ ਪਟਿਆਲਾ ਨੇੜਿਓਂ ਭਾਖੜਾ ਨਹਿਰ 'ਚੋਂ ਬਰਾਮਦ ਕਰਦੇ ਹੋਏ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਹਰਪਾਲ ਸਿੰਘ (75) ਪੁੱਤਰ ਭਜਨ ਸਿੰਘ ਦੇ ਭਾਣਜੇ ਜਗਦੀਪ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਪਾਲ ਸਿੰਘ ਦੇ ਭਰਾ ਦੀ ਨੂੰਹ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ, ਜੋ ਕਿ ਵਿਦੇਸ਼ 'ਚ ਰਹਿੰਦਾ ਹੈ। ਭਰਾ ਦੀ ਨੂੰਹ ਨੇ ਇਸ ਸੰਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਹੋਈ ਸੀ, ਜਿਸ 'ਚ ਉਸ ਨੇ ਹਰਪਾਲ ਸਿੰਘ ਦਾ ਨਾਂ ਵੀ ਲਿਖਵਾ ਦਿੱਤਾ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਆਪਣੇ ਭਰਾ ਨਾਲੋਂ 20 ਸਾਲ ਤੋਂ ਵੱਖਰਾ ਰਹਿੰਦਾ ਸੀ ਅਤੇ ਉਨ੍ਹਾਂ ਦਾ ਇਸ ਝਗੜੇ ਨਾਲ ਉੱਕਾ ਹੀ ਕੋਈ ਲੈਣ-ਦੇਣ ਨਹੀ ਸੀ, ਪਰ ਫਿਰ ਵੀ ਉਸ ਨੂੰ ਕਥਿਤ ਝੂਠੇ ਤੌਰ 'ਤੇ ਮਾਮਲੇ 'ਚ ਉਲਝਾ ਦਿੱਤਾ ਗਿਆ।
ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਮੁਲਾਜ਼ਮਾਂ ਵੱਲੋਂ ਮਾਮਲੇ ਸਬੰਧੀ ਹਰਪਾਲ ਸਿੰਘ ਨੂੰ ਬੁਲਾਇਆ ਗਿਆ ਅਤੇ ਕਾਫੀ ਬੁਰਾ-ਭਲਾ ਵੀ ਕਿਹਾ ਗਿਆ। ਇਸ 'ਤੇ ਹਰਪਾਲ ਸਿੰਘ ਆਪਣੀ ਬੇਇੱਜ਼ਤੀ ਮੰਨ ਗਿਆ। ਪਰੇਸ਼ਾਨੀ ਦੇ ਚੱਲਦਿਆਂ ਉਹ 9 ਜੁਲਾਈ ਨੂੰ ਘਰੋਂ ਚਲਾ ਗਿਆ ਅਤੇ ਪਰਿਵਾਰ ਉਸ ਦਿਨ ਤੋਂ ਹੀ ਹਰਪਾਲ ਸਿੰਘ ਦੀ ਭਾਲ 'ਚ ਲੱਗਾ ਹੋਇਆ ਸੀ। ਸ਼ੁੱਕਰਵਾਰ ਸ਼ਾਮ ਨੂੰ ਉਸ ਦੀ ਲਾਸ਼ ਪਟਾਲਾ ਨੇੜਿਓਂ ਨਹਿਰ 'ਚੋਂ ਬਰਾਮਦ ਹੋਣ 'ਤੇ ਪਰਿਵਾਰ ਨੇ ਉਸ ਦੀ ਖੁਦਕਸ਼ੀ ਲਈ ਪੁਲਸ ਮੁਲਾਜ਼ਮਾਂ ਨੂੰ ਦੋਸ਼ੀ ਦੱਸਿਆ।
ਪਰਿਵਾਰ ਨੇ ਉਕਤ ਮੁਲਾਜ਼ਮਾਂ 'ਤੇ ਕਾਰਵਾਈ ਲਈ ਐੱਸ.ਐੱਸ.ਪੀ. ਫਤਿਹਗੜ੍ਹ•ਸਾਹਿਬ ਅੱਗੇ ਪੇਸ਼ ਹੋ ਕੇ ਦਰਖਾਸ਼ਤ ਵੀ ਦਿੱਤੀ ਹੈ। ਫਿਲਹਾਲ ਪੁਲਸ ਨੇ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ ਅਤੇ ਸ਼ਨੀਵਾਰ ਨੂੰ ਇਸ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਵਿਗਿਆਨ ਮੇਲੇ 'ਚ ਵਿਦਿਆਰਥੀਆਂ ਨੇ ਬਣਾਏ 'ਪਰਫੈਕਟ ਮਾਡਲ'
NEXT STORY