ਲਹਿਰਾਗਾਗਾ (ਗਰਗ, ਜਿੰਦਲ) : ਪਿੰਡ ਖੰਡੇਬਾਦ ਵਿਖੇ ਇਕ ਕਿਸਾਨ ਦੀ ਕਣਕ ਦੀ ਬਿਜਾਈ ਕਰਨ ਸਮੇਂ ਰੋਟਾਵੇਟਰ ’ਚ ਆ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਹਰਵਿੰਦਰ ਸਿੰਘ (42) ਪੁੱਤਰ ਹਰਨੇਕ ਸਿੰਘ ਵਾਸੀ ਖੰਡੇਬਾਦ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਕਿਸਾਨ ਆਪਣੇ ਖੇਤ 'ਚ ਰੋਟਾਵੇਟਰ ਮਸ਼ੀਨ ਰਾਹੀਂ ਕਣਕ ਦੀ ਬੀਜਾਈ ਕਰਵਾ ਰਿਹਾ ਸੀ।
ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਦੀ ਤਿਆਰੀ 'ਚ ਨੌਜਵਾਨ ਨੂੰ ਪਤਨੀ ਨੇ ਭੇਜਿਆ ਅਜਿਹਾ ਸੁਨੇਹਾ ਕਿ ਗਲ਼ ਲਾਈ ਮੌਤ
ਇਸ ਦੌਰਾਨ ਕਿਸਾਨ ਹਰਵਿੰਦਰ ਨੇ ਡਰਾਈਵਰ ਨੂੰ ਚਾਹ ਪੀਣ ਲਈ ਆਖਿਆ ਅਤੇ ਖ਼ੁਦ ਬਿਜਾਈ ਕਰਨ ਲਈ ਜਦੋਂ ਉਹ ਮਸ਼ੀਨ 'ਤੇ ਚੜ੍ਹਨ ਲੱਗਾ ਤਾਂ ਉਸ ਦਾ ਪੈਰ ਤਿਲਕ ਗਿਆ। ਜਿਸ ਦੇ ਚੱਲਦਿਆਂ ਟਰੈਕਟਰ ਉਸ ਦੇ ਉੱਪਰ ਦੀ ਨਿਕਲ ਗਿਆ ਅਤੇ ਰੋਟਾਵੇਟਰ ਦੀਆਂ ਛੁਰੀਆਂ ਉਸਦੇ ਸਿਰ 'ਚ ਲੱਗ ਗਈਆਂ। ਜਿਸ ਕਾਰਨ ਹਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਿਰੋਜ਼ਪੁਰ 'ਚ ਟਰੈਕਟਰ 'ਤੇ ਉੱਚੀ ਗਾਣੇ ਲਗਾਉਣ 'ਤੇ ਪਿਆ ਕਲੇਸ਼, ਸ਼ਰੇਆਮ ਵੱਢਿਆ ਵਿਅਕਤੀ ਦਾ ਹੱਥ
NEXT STORY