ਦਸੂਹਾ (ਝਾਵਰ)— ਕੰਢੀ ਸ਼ਿਵਾਲਿਕ ਨਹਿਰ ਪਿਛਲੇ ਲਗਭਗ ਇਕ ਹਫਤੇ ਤੋਂ ਬੰਦ ਹੋਣ ਕਾਰਨ ਇਸ ਇਲਾਕੇ ਦੇ ਕਿਸਾਨਾਂ 'ਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਪੰਡਿਤ ਰਾਜੇਸ਼ ਕੁਮਾਰ ਬਿੱਟੂ, ਸ਼ਿਵਦੇਵ ਸ਼ਰਮਾ, ਕਾ. ਸੁੱਖਾ ਸਿੰਘ, ਧਰਮਪਾਲ ਸਿੰਘ, ਕ੍ਰਿਪਾਲ ਸਿੰਘ, ਗੁਰਬਚਨ ਸਿੰਘ ਆਦਿ ਨੇ ਦੱਸਿਆ ਕਿ ਇਸ ਨਹਿਰ ਦੇ ਬੰਦ ਹੋਣ ਨਾਲ ਕਾਫੀ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਬਡਲਾ, ਨੇਕਨਾਮਾ, ਡਡਿਆਲ, ਅਗਲੋਰ, ਆਦੋਚੱਕ, ਜਾਂਗਲਾ, ਸੰਸਾਰਪੁਰ, ਮੱਕੋਵਾਲ, ਜੋਗਿਆਣਾ ਆਦਿ ਪਿੰਡਾਂ ਵਿਚ ਸਿੰਚਾਈ ਲਈ ਟਿਊਬਵੈੱਲ ਲਾਉਣਾ ਆਮ ਕਿਸਾਨਾਂ ਲਈ ਆਸਾਨ ਕੰਮ ਨਹੀਂ ਹੈ। ਇਨ੍ਹਾਂ ਪਿੰਡਾਂ ਦੇ ਲੋਕ ਨਹਿਰ ਦੇ ਪਾਣੀ 'ਤੇ ਹੀ ਨਿਰਭਰ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਫਸਲ ਦੀ ਬੀਜਾਈ ਦਾ ਸਮਾਂ ਆਉਂਦਾ ਹੈ ਤਾਂ ਇਹ ਨਹਿਰ ਪਹਿਲਾਂ ਹੀ ਬੰਦ ਹੋ ਜਾਂਦੀ ਹੈ। ਜਦੋਂ ਫਸਲ ਪੱਕਣ ਦਾ ਸਮਾਂ ਆਉਂਦਾ ਹੈ ਅਤੇ ਫਸਲ ਨੂੰ ਪਾਣੀ ਦੀ ਲੋੜ ਹੁੰਦੀ ਹੈ, ਉਸ ਸਮੇਂ ਵੀ ਨਹਿਰ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਨਹਿਰ ਨੂੰ ਬੰਦ ਕਰਨ ਸਮੇਂ ਫਸਲ ਦੀ ਬੀਜਾਈ ਦਾ ਸਮਾਂ ਜ਼ਰੂਰ ਦੇਖਿਆ ਜਾਵੇ ਅਤੇ ਕਿਸਾਨਾਂ ਦੀ ਲੋੜ ਅਨੁਸਾਰ ਨਹਿਰ ਵਿਚ ਪਾਣੀ ਤੁਰੰਤ ਛੱਡਿਆ ਜਾਵੇ।
ਮਜੀਠੀਆ ਵਰਗੀ ਬੇਦਾਗ ਸ਼ਖਸੀਅਤ ਲਈ ਕਾਂਗਰਸ ਝੂਠੀ ਬਿਆਨਬਾਜ਼ੀ ਬੰਦ ਕਰੇ : ਔਲਖ
NEXT STORY