ਫਤਿਹਗੜ੍ਹ ਸਾਹਿਬ (ਵਿਪਨ)—ਜ਼ਿਲਾ ਫਤਿਹਗੜ੍ਹ ਸਾਹਿਬ ਦੀ ਮੰਡੀ ਗੋਬਿੰਦਗੜ੍ਹ ਪੁਲਸ ਨੇ ਇਕ ਤਾਂਤਰਿਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਨੂੰ ਠੱਗਦਾ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਇਨ੍ਹਾਂ ਨੇ ਸਤਨਾਮ ਸਿੰਘ ਨਾਂ ਦੇ ਵਿਅਕਤੀ ਨੂੰ ਉਸ ਦਾ ਘਰੇਲੂ ਕਲੇਸ਼ ਖਤਮ ਕਰਨ ਦਾ ਪੱਕਾ ਹੱਲ ਕਰਕੇ ਦੇਣ ਤੇ ਦਾ ਦਾਅਵਾ ਕੀਤਾ। ਇੰਨਾਂ ਹੀ ਨਹੀਂ ਉਕਤ ਠੱਗਾਂ ਵਲੋਂ ਸਤਨਾਮ ਸਿੰਘ ਨੂੰ ਇਕ ਘੜਾ ਵੀ ਦਿੱਤਾ ਗਿਆ ਜਿਸ 'ਚੋਂ ਕੁਝ ਸਮੇਂ ਬਾਅਦ ਸੋਨਾ ਨਿਕਲਣ ਦਾ ਯਕੀਨ ਦਵਾਇਆ ਗਿਆ। ਪਰੇਸ਼ਾਨੀ 'ਚ ਫਸਿਆ ਸਤਨਾਮ ਸਿੰਘ ਇਨ੍ਹਾਂ ਦੇ ਬਹਿਕਾਵੇ 'ਚ ਆ ਗਿਆ, ਤੇ ਇਨ੍ਹਾਂ ਠੱਗਾਂ ਵਲੋਂ ਉਸ ਨੂੰ 22 ਲੱਖ ਦਾ ਚੂਨਾ ਲਾਇਆ ਗਿਆ, ਜਿਸ ਤੋਂ ਬਾਅਦ ਸਤਨਾਮ ਨੇ ਉਕਤ ਦੋਸ਼ੀਆਂ ਸਬੰਧੀ ਪੁਲਸ ਨੂੰ ਸੂਚਿਤ ਕੀਤਾ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ 1 ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਪੁਲਸ ਅਧਿਕਾਰੀ ਮੁਤਾਬਕ ਇਹ ਦੋਸ਼ੀ ਮੁਜ਼ਫਰਾਬਾਦ ਦੇ ਪਿੰਡ ਮਨਸੂਰਪੁਰ ਦੇ ਦੱਸੇ ਜਾ ਰਹੇ ਹਨ, ਜੋ ਪੰਜਾਬ 'ਚ ਤਾਂਤਰਿਕ ਬਣ ਕੇ ਲੋਕਾਂ ਨੂੰ ਠੱਗਦੇ ਸਨ।
ਡੀ. ਐੱਸ.ਪੀ. ਨੇ ਦੱਸਿਆ ਕਿ ਜਿਵੇਂ ਹੀ ਸਤਨਾਮ ਅੱਗੇ ਉਕਤ ਦੋਸ਼ੀਆਂ ਦੀ ਪੋਲ ਖੁੱਲ੍ਹੀ ਤਾਂ ਉਸ ਨੇ ਬੜੀ ਹੁਸ਼ਿਆਰੀ ਨਾਲ ਦੋਸ਼ੀਆਂ ਨੂੰ ਪੁਲਸ ਹਵਾਲੇ ਕਰਨ ਦੀ ਯੋਜਨਾ ਬਣਾਈ। ਫਿਲਹਾਲ ਪੁਲਸ ਨੇ ਫਰਜ਼ਾਨਾ, ਅਬਦੁਲ ਤੇ ਅੰਕੁਰ ਨੂੰ ਗ੍ਰਿਫਤਾਰ ਕਰ ਲਈ ਹੈ। ਹਾਲਾਕਿ ਇਕ ਦੋਸ਼ੀ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ.ਪੀ. ਨੇ ਆਮ ਜਨਤਾ ਨੂੰ ਅਜਿਹੇ ਪਾਖੰਡੀ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਹੈ।
ਪਾਕਿ ਤੋਂ ਆਏ ਬਲਦੇਵ ਕੁਮਾਰ 'ਤੇ ਹਿੰਦੂ ਸੰਗਠਨਾਂ ਨੇ ਬੋਲਿਆ ਹੱਲਾ, ਵਧ ਸਕਦੀਆਂ ਨੇ ਮੁਸ਼ਕਲਾਂ
NEXT STORY