ਫਤਿਹਗੜ੍ਹ ਸਾਹਿਬ (ਵਿਪਨ): ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ 'ਚ ਮਨਾਏ ਗਏ ਦੇਸ਼ ਦੇ 71ਵੇਂ ਗਣਤੰਤਰ ਦਿਵਸ 'ਤੇ ਜਿੱਥੇ ਪੰਜਾਬ ਦੇ ਸਥਾਨਕ ਸਰਕਾਰਾ ਮੰਤਰੀ ਬ੍ਰਹਮ ਮਹਿੰਦਰਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉੱਥੇ ਅੱਜ ਇਸ ਸਮਾਗਮ 'ਚ ਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਵੀ ਕੀਤਾ ਗਿਆ, ਕਿਉਂਕਿ ਮੈਦਾਨ 'ਚ ਲੱਗੇ ਬਾਕੀ ਝੰਡਿਆਂ ਦੇ ਅੱਗੇ ਰਾਸ਼ਟਰੀ ਝੰਡੇ ਦੀ ਉਚਾਈ ਘੱਟ ਸੀ, ਬਲਕਿ ਰਾਸ਼ਟਰੀ ਝੰਡਾ ਬੇਹੱਦ ਹੇਠਾਂ ਰੱਖਿਆ ਗਿਆ, ਜੋ ਕਿ ਰਾਸ਼ਟਰੀ ਝੰਡੇ ਦਾ ਅਪਮਾਨ ਹੈ। ਸਮਾਗਮ ਦੀਆਂ ਤਿਆਰੀਆਂ ਕਰਨਾ ਜ਼ਿਲਾ ਪ੍ਰਸਾਸ਼ਨ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ, ਸਾਂਝੀਆਂ ਕੀਤੀਆਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਸ਼ਟਰੀ ਤਿਰੰਗੇ ਦੀ ਨੇੜੇ-ਤੇੜੇ ਲੱਗੇ ਆਮ ਬਾਕੀ ਝੰਡਿਆਂ ਨਾਲੋਂ ਉਚਾਈ ਘੱਟ ਰੱਖੀ ਗਈ। ਪ੍ਰਸ਼ਾਸਨ ਦੀ ਇਸ ਗਲਤੀ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਧਿਆਨ ਨਹੀਂ ਦਿੱਤਾ ਤੇ ਵੱਡੀ ਅਣਗਿਹਲੀ ਨਾਲ ਰਾਸ਼ਟਰੀ ਤਿਰੰਗੇ ਦਾ ਅਪਮਾਨ ਕਰ ਬੈਠੇ।

ਦੱਸਣਯੋਗ ਹੈ ਕਿ ਅੱਜ ਦੇਸ਼ ਭਰ 'ਚ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਅੱਜ ਤੋਂ 70 ਸਾਲ ਪਹਿਲਾਂ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਇਸ ਦਿਨ ਨੂੰ ਉਸ ਸਮੇਂ ਤੋਂ ਗਣਤੰਤਰ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ।
ਸੰਘਣੀ ਧੁੰਦ ਕਾਰਨ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ
NEXT STORY