ਫਤਿਹਗੜ੍ਹ ਸਾਹਿਬ (ਵਿਪਨ) : ਪਿਛਲੀ ਦਿਨੀਂ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ 'ਚ ਨੌਜਵਾਨ ਦੀ ਹੋਈ ਕੁੱਟਮਾਰ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਜਿਥੇ ਪੀੜਤ ਨੌਜਵਾਨ ਦੇ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਹੀ ਹੁਣ ਕੁੱਟਮਾਰ ਕਰਨ ਵਾਲੇ ਵਿਅਕਤੀ ਈਸ਼ਵਰ ਸਿੰਘ ਦੇ ਪਰਿਵਾਰਕ ਮੈਂਬਰ ਮੀਡੀਆ ਸਾਹਮਣੇ ਆਏ ਹਨ। ਪਰਿਵਾਰ ਮੁਤਾਬਕ ਉਕਤ ਮੁੰਡਾ ਆਪਣੀ ਸਹੇਲੀ ਨਾਲ ਇਤਰਾਜਯੋਗ ਸਥਿਤੀ 'ਚ ਬੈਠਾ ਸੀ ਜਿਸ ਦੀ ਸੀ.ਸੀ.ਟੀ.ਵੀ. ਫੁਟੇਜ਼ ਪੁਲਸ ਨੂੰ ਚੈੱਕ ਕਰਨੀ ਚਾਹੀਦੀ ਹੇ ਪਰਿਵਾਰ ਦਾ ਮੰਨਣਾ ਹੈ ਕਿ ਪੁਲਸ ਨੇ ਈਸ਼ਵਰ 'ਤੇ ਜੋ ਗਲਤ ਧਾਰਾਵਾਂ ਲਗਾਈਆਂ ਹਨ ਉਸ ਨੂੰ ਰੱਦ ਕੀਤਾ ਜਾਵੇ।
ਉਧਰ ਈਸ਼ਵਰ ਦੇ ਹੱਕ 'ਚ ਸ਼੍ਰੋਮਣੀ ਅਕਾਲ਼ੀ ਦਲ (ਅੰਮ੍ਰਿਤਸਰ) ਵੀ ਖੜ੍ਹੀ ਹੋ ਗਈ ਹੈ। ਉਨ੍ਹਾਂ ਨੇ ਇਸ ਘਟਨਾ ਪਿੱਛੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਦਾਰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਐਸ.ਜੀ.ਪੀ.ਸੀ. ਦੇ ਵਰਕਰ ਆਪਣਾ ਕੰਮ ਕਰਨ ਤਾਂ ਈਸ਼ਵਰ ਸਿੰਘ ਵਰਗੇ ਨੌਜਵਾਨਾਂ ਨੂੰ ਅਜਿਹਾ ਨਾ ਕਰਨਾ ਪਵੇ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਭੋਰਾ ਸਾਹਿਬ ਅੰਦਰ ਬੈਠੇ ਜੋੜੇ ਨਾਲ ਕੁਝ ਸਿੱਖ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਕੁੱਟਮਾਰ ਕਰਨ ਵਾਲੇ ਈਸ਼ਵਰ ਸਿੰਘ ਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ।
ਕੈਨੇਡਾ 'ਚ ਭਾਰਤੀਆਂ ਦਾ ਝੰਡਾ ਬੁਲੰਦ, ਰਿਸ਼ਤਿਆਂ ਦੀ ਹੋਵੇਗੀ ਨਵੀਂ ਸ਼ੁਰੂਆਤ
NEXT STORY