ਫਤਿਹਗੜ੍ਹ ਸਾਹਿਬ: ਦੇਸ਼ 'ਚ ਇਸ ਸਮੇਂ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ. ਨੂੰ ਲੈ ਕੇ ਜਿੱਥੇ ਧਰਮ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ,ਉੱਥੇ ਹੀ ਫਤਿਹਗੜ੍ਹ ਸਾਹਿਬ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਪੈਦਾ ਕੀਤੀ ਹੈ। ਇੱਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਤਿਹਾਸਕ ਲਾਲ ਮਸਜਿਦ ਕੰਪਲੈਕਸ ਸਿੱਖਾਂ ਦੇ ਲਈ ਖੋਲ੍ਹ ਦਿੱਤਾ ਹੈ। ਇੱਥੇ ਤਿੰਨ ਦਿਨ ਤੱਕ ਚੱਲਣ ਵਾਲੇ ਸ਼ਹੀਦੀ ਜੋੜ ਮੇਲ ਦੇ ਲਈ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲਾਲ ਮਸਜਿਦ ਦੇ ਨਾਂ ਨਾਲ ਜਾਣੀ ਜਾਂਦੀ ਇਹ ਮਸਜਿਦ ਮੁਗਲਕਾਲੀਨ ਸਮੇਂ ਦੀ ਹੈ। ਸ਼ੇਖ ਅਹਿਮਦ ਫਾਰੂਕੀ ਸਿਰਹਿੰਦੀ (1560-1623) ਦੇ ਪੋਤੇ ਸੈਫੂਦੀਨ ਇਸ ਦੇ ਉਤਰਾਧਿਕਾਰੀ ਸਨ, ਜਿਨ੍ਹਾਂ ਨੂੰ ਮੁਜਾਦਦ ਅਲਫ ਸਾਨੀ ਵੀ ਕਿਹਾ ਜਾਂਦਾ ਹੈ। ਮਸਜਿਦ ਕੰਪਲੈਕਸ ਦੇ ਦਰਵਾਜੇ ਮੁਸਲਮਾਨਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਲਈ ਖੋਲ੍ਹ ਦਿੱਤੇ ਹਨ, ਤਾਂਕਿ ਇੱਥੇ ਰਸੋਈ ਤਿਆਰ ਕਰਕੇ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਜਾ ਸਕੇ। ਸਾਲ 2015 'ਚ ਇਸ ਮਸਜਿਦ ਦਾ ਪੁਨਰ ਨਿਰਮਾਣ ਕਰਵਾਇਆ ਗਿਆ ਸੀ।
42 ਸਾਲ ਤੋਂ ਲੰਗਰ 'ਚ ਕਰ ਰਹੇ ਹਨ ਸੇਵਾ
ਰਾਨਵਾਨ ਪਿੰਡ ਦੇ ਰਹਿਣ ਵਾਲੇ ਬਲਵੰਤ ਸਿੰਘ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਲੰਗਰ ਤਿਆਰ ਕਰਨ ਦੇ ਲਈ ਆਪਣੀ ਜ਼ਮੀਨ ਦੀ ਇਜਾਜ਼ਤ ਦੇ ਦਿੱਤੀ ਹੈ। ਸਾਡੇ ਬਜ਼ੁਰਗ ਕਰੀਬ 42 ਸਾਲ ਤਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਹਨ। ਮਸਜਿਦ ਦੇ ਤਹਿਖਾਨੇ ਦਾ ਇਸਤੇਮਾਲ ਵੀ ਸਾਡੇ ਖਾਦ ਪਦਾਰਥਾਂ ਦੇ ਭੰਡਾਰਨ ਦੇ ਲਈ ਕੀਤਾ ਜਾ ਰਿਹਾ ਹੈ। ਦੋ ਪਿੰਡਾਂ ਦੇ ਗੁਰਦੁਆਰਿਆਂ ਨੇ ਮਿਲ ਕੇ ਲੰਗਰ ਦਾ ਆਯੋਜਨ ਕੀਤਾ ਹੈ ਅਤੇ ਭਾਈਚਾਰੇ ਦੇ ਲੋਕ ਰਸੋਈ ਘਰ ਦੀ ਸੇਵਾਵਾਂ 'ਚ ਵੀ ਹੱਥ ਵਟਾ ਰਹੇ ਹਨ। ਪਿੰਡ ਰਾਈ ਮਾਜਰਾ ਦੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਸਲਿਮ ਭਾਈਚਾਰੇ ਦੇ ਲੋਕ ਸਾਰੇ ਮਾਮਲਿਆਂ 'ਚ ਸਾਥ ਦਿੰਦੇ ਹਨ।
ਸਿੱਖਾਂ ਦੀ ਲੜਾਈ ਜੁਲਮ ਦੇ ਖਿਲਾਫ ਸੀ ਨਾ ਕਿ ਇਸਲਾਮ ਦੇ ਖਿਲਾਫ
ਮਸਜਿਦ ਦੇ ਸਾਹਮਣੇ ਬਣੇ ਮਾਤਾ ਗੁਜਰੀ ਕਾਲਜ 'ਚ ਪੰਜਾਬੀ ਦੇ ਪ੍ਰੋਫੈਸਰ ਰਾਸ਼ਿਦ ਰਸ਼ੀਦ ਕਹਿੰਦੇ ਹਨ ਕਿ ਧਰਮ ਪਿਆਰ ਸਿਖਾਉਂਦਾ ਹੈ। ਸਿੱਖਾਂ ਦੀ ਲੜਾਈ ਜ਼ੁਲਮ ਦੇ ਖਿਲਾਫ ਸੀ ਨਾ ਕਿ ਇਸਲਾਮ ਜਾਂ ਮੁਸਲਿਮ ਦੇ ਖਿਲਾਫ। ਜੇਕਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਸਭ ਤੋਂ ਕਰੀਬ ਭਾਈ ਮਰਦਾਨਾ ਹੀ ਸਨ ਜੋ ਉਨ੍ਹਾਂ ਦੇ ਨਾਲ ਹਰ ਸਮੇਂ ਰਹਿਣ ਵਾਲੇ ਸਾਥੀ ਸਨ।
ਸਾਬਕਾ ਫੌਜੀ ਨੇ ਇਨਸਾਫ ਤੇ ਸੁਰੱਖਿਆ ਲਈ ਰਾਸ਼ਟਰਪਤੀ ਨੂੰ ਲਿਖਿਆ ਪੱਤਰ
NEXT STORY