ਫਤਿਹਗੜ੍ਹ ਸਾਹਿਬ (ਵਿਪਨ) : ਚੰਡੀਗੜ੍ਹ ਦੇ ਸਕਾਈ ਹੋਟਲ 'ਚ ਹੋਏ ਨਰਸ ਦੇ ਕਤਲ ਮਾਮਲੇ 'ਚ ਪੁਲਸ ਨੇ ਉਸ ਦੇ ਪ੍ਰੇਮੀ ਮਨਿੰਦਰ ਸਿੰਘ ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਸੀ। ਦੋਸ਼ੀ ਮਨਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ 'ਚ ਸਾਹਮਣੇ ਆਇਆ ਸੀ ਕਿ ਮਨਿੰਦਰ ਸਰਬਜੀਤ ਕੌਰ ਦਾ ਕਤਲ ਕਰਨ ਮਗਰੋਂ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀ ਸਰੂਪ ਆਇਆ ਸੀ, ਜਿਥੇ ਉਸ ਨੇ ਮੋਬਾਇਲ ਫੋਨ ਗੁਰੂ ਘਰ ਦੇ ਸਰੋਵਰ 'ਚ ਸੁੱਟੇ ਸਨ, ਜਿਸ ਦੀ ਜਾਂਚ ਲਈ ਪੁਲਸ ਫਤਿਹਗੜ੍ਹ ਸਾਹਿਬ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਫੋਨ ਜ਼ਬਤ ਕੀਤੇ।
ਜਾਂਚ 'ਚ ਇਹ ਵੀ ਸਾਹਮਣੇ ਆਇਆ ਸੀ ਕਿ ਦੋਸ਼ੀ ਮਨਿੰਦਰ ਨੇ ਪਹਿਲਾਂ ਵੀ ਆਪਣੀ ਇਕ ਪ੍ਰੇਮਿਕਾ ਦਾ 2010 'ਚ ਸ਼ੱਕ ਦੇ ਆਧਾਰ 'ਤੇ ਕਤਲ ਕੀਤਾ ਸੀ। ਸਰਬਜੀਤ ਕੌਰ 'ਤੇ ਵੀ ਉਸ ਨੂੰ ਸ਼ੱਕ ਸੀ ਕਿ ਉਹ ਕਿਸੇ ਹੋਰ ਨੌਜਵਾਨ ਨਾਲ ਫੇਸਬੁੱਕ 'ਤੇ ਚੈਟ ਤੇ ਗੱਲਬਾਤ ਕਰਦੀ ਹੈ, ਜਿਸ ਦੇ ਚੱਲਦੇ ਉਸ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਦੋਸ਼ੀ ਨੂੰ ਇਕ ਨਿਊਜ਼ ਚੈਨਲ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਸੀ।
ਮਿਡ-ਡੇ ਮੀਲ ਬਣਾਉਣ ਨੂੰ ਲੈ ਕੇ ਆਪਸ ਭਿੜੇ ਅਧਿਆਪਕ, ਪਾੜੇ ਸਿਰ
NEXT STORY