ਮੋਹਾਲੀ (ਜੱਸੀ) : ਇੱਥੇ ਐੱਸ. ਟੀ. ਐੱਫ. ਵੱਲੋਂ 273 ਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ’ਚ ਨਾਮਜ਼ਦ ਮੁਲਜ਼ਮ ਅਜੈ ਪਾਲ ਵਾਸੀ ਪਿੰਡ ਵਡਾਲੀ ਡੋਗਰਾਂ ਅੰਮ੍ਰਿਤਸਰ ਵਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੀਤਿਕਾ ਸਿੰਘ ਦੀ ਅਦਾਲਤ ’ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਦੀ ਅਰਜ਼ੀ ਖ਼ਾਰਜ ਕਰਦਿਆਂ ਕਿਹਾ ਕਿ ਪੁਲਸ ਫਾਈਲ ਦੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਸਹਿ-ਮੁਲਜ਼ਮ ਹਰਸ਼ ਸ਼ਰਮਾ ਦੇ ਪਿੱਠੂ ਬੈਗ ’ਚੋਂ 273 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਜਾਂਚ ਦੌਰਾਨ ਸਹਿ-ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਬਰਾਮਦ ਹੈਰੋਇਨ ਅਜੈਪਾਲ ਨੂੰ ਸਪਲਾਈ ਕੀਤੀ ਜਾਣੀ ਸੀ। ਮਾਮਲੇ ’ਚ ਮੁਲਜ਼ਮ ਤੋਂ ਬਰਾਮਦ ਨਸ਼ੇ ਦੀ ਮਾਤਰਾ ਵਪਾਰਕ ਲਗਦੀ ਹੈ ਅਤੇ ਪੂਰੀ ਸੰਭਾਵਨਾ ਹੈ ਕਿ ਮੁਲਜ਼ਮ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਉਹ ਦੁਬਾਰਾ ਨਸ਼ੀਲੇ ਪਦਾਰਥਾਂ ਦੇ ਵਪਾਰ ’ਚ ਸ਼ਾਮਲ ਹੋਵੇਗਾ ਤੇ ਉਹ ਜ਼ਮਾਨਤ ਦਾ ਹੱਕਦਾਰ ਨਹੀਂ। ਅਜੈਪਾਲ 27 ਦਸੰਬਰ 2025 ਤੋਂ ਪੁਲਸ ਹਿਰਾਸਤ ’ਚ ਹੈ।
ਕੈਨੇਡਾ ਦਾ ਸੁਪਨਾ ਦਿਖਾ ਕੇ ਕੀਤੀ ਲੱਖਾਂ ਦੀ ਠੱਗੀ ! ਖਰੜ ਦੇ ਫਲੈਟ ਤੋਂ ਫੜੀ ਗਈ ਔਰਤ
NEXT STORY