ਭਿੱਖੀਵਿੰਡ, ਖਾਲੜਾ, (ਭਾਟੀਆ)— ਪਿੰਡ ਕਾਲੇ ਦੇ ਇਕ ਵਿਅਕਤੀ ਨੇ ਉਸਦੀ ਆਪਣੀ ਨੂੰਹ ਵਲੋਂ ਬਲਾਤਕਾਰ ਕਰਨ ਦੇ ਲਗਾਏ ਝੂਠੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਕੌਮ ਜੱਟ ਵਾਸੀ ਵਾਰਡ ਨੰਬਰ 12 ਵਾਸੀ ਭਿੱਖੀਵਿੰਡ ਉਮਰ 30 ਸਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਉਸ ਦੇ ਪਿਤਾ ਜੀ 4 ਭਰਾ ਹਨ ਤੇ ਉਸ ਦੇ ਚਾਚਾ ਗੁਰਨਾਮ ਸਿੰਘ ਜੋ ਪਿੰਡ ਕਾਲੇ ਵਿਖੇ ਰਹਿੰਦਾ ਹੈ, ਜਿਸਦੇ 2 ਲੜਕੇ ਅਵਤਾਰ ਸਿੰਘ ਤੇ ਰਣਜੀਤ ਸਿੰਘ ਤੇ ਇਕ ਲੜਕੀ ਹੈ ਅਤੇ ਅਵਤਾਰ ਸਿੰਘ ਦਾ ਵਿਆਹ ਕਮਲਜੀਤ ਕੌਰ ਪੁੱਤਰੀ ਪੂਰਨ ਸਿੰਘ ਕੌਮ ਜੱਟ ਵਾਸੀ ਮਾੜੀ ਥੇਹ ਵਾਲੀ ਹਾਲ ਵਾਸੀ ਪੱਟੀ ਨਾਲ ਕਰੀਬ 11 ਸਾਲ ਪਹਿਲਾਂ ਹੋਇਆ ਸੀ। ਜਿਸਦੇ 2 ਲੜਕੇ ਤੇ ਇਕ ਲੜਕੀ ਹੈ। ਅਵਤਾਰ ਸਿੰਘ ਦੀ ਪਤਨੀ ਦਾ ਆਪਣੇ ਪੇਕੇ ਪਰਿਵਾਰ ਨਾਲ ਜ਼ਮੀਨ ਦਾ ਝਗੜਾ ਚਲਦਾ ਸੀ। ਜਿਸ ਕਾਰਨ ਉਸਦੇ ਭਰਾ ਸ਼ਮਸ਼ੇਰ ਸਿੰਘ ਪੁੱਤਰ ਪੂਰਨ ਸਿੰਘ, ਜੋਗਿੰਦਰ ਕੌਰ ਵਲੋਂ ਆਦਮੀ ਕੁਲਵੰਤ ਸਿੰਘ, ਚਮਕੌਰ ਸਿੰਘ ਵਾਸੀਅਨ ਕਾਲੇ ਨੂੰ ਨਾਲ ਲੈ ਕੇ ਮਿਤੀ 1-8-2010 ਨੂੰ ਰਣਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਆ ਕੇ ਕਤਲ ਕਰ ਦਿੱਤਾ ਸੀ ਤੇ ਅਵਤਾਰ ਸਿੰਘ ਦੀ ਮਾਤਾ ਨੂੰ ਵੀ ਸੱਟਾਂ ਮਾਰੀਆਂ ਸਨ। ਜਿਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਹੋਇਆ ਸੀ ਤੇ ਇਨ੍ਹਾਂ ਦੋਵਾਂ ਮਾਂ ਪੁੱਤਰਾਂ ਨੂੰ ਸਜ਼ਾ ਹੋ ਗਈ ਸੀ।
ਉਸ ਦੇ ਚਾਚੇ ਗੁਰਨਾਮ ਸਿੰਘ ਨੇ ਇਨ੍ਹਾਂ ਖਿਲਾਫ ਕੇਸ ਦਰਜ ਕਰਵਾਇਆ ਹੋਇਆ ਸੀ। ਜੋ ਕਿ ਅਜੇ ਵੀ ਅਦਾਲਤ 'ਚ ਚੱਲ ਰਿਹਾ ਹੈ।ਉਸ ਦੇ ਚਾਚੇ ਗੁਰਨਾਮ ਸਿੰਘ 'ਤੇ ਕੇਸ ਵਾਪਸ ਕਰਨ ਲਈ ਦਬਾਅ ਬਣਾ ਰਹੇ ਹਨ ਅਤੇ ਇਹ ਸ਼ੁਰੂ ਤੋਂ ਹੀ ਉਸ ਦੇ ਚਾਚੇ ਗੁਰਨਾਮ ਸਿੰਘ ਦੇ ਪਰਿਵਾਰ 'ਚ ਦਖਲ ਅੰਦਾਜ਼ੀ ਕਰਕੇ ਇਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਸੀ। ਮਿਤੀ 12 ਸਤੰਬਰ ਨੂੰ ਉਸ ਦੇ ਚਾਚਾ ਗੁਰਨਾਮ ਸਿੰਘ ਦੇ ਪਰਿਵਾਰ ਉਸਦਾ ਲੜਕਾ ਅਵਤਾਰ ਸਿੰਘ ਅਤੇ ਉਸਦੀ ਨੂੰਹ ਕਮਲਜੀਤ ਕੌਰ ਘਰੇ ਸਨ। ਕਮਲਜੀਤ ਕੌਰ ਵਲੋਂ ਆਪਣੇ ਪਤੀ ਅਤੇ ਸਹੁਰੇ ਖਿਲਾਫ ਹੈਲਪ ਲਾਈਨ 112 ਅਤੇ 181 'ਤੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦੇ ਸਹੁਰੇ ਗੁਰਨਾਮ ਸਿੰਘ ਵਲੋਂ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ ਗਿਆ ਹੈ ਅਤੇ ਉਸਦੇ ਪਤੀ ਵਲੋਂ ਕੁੱਟਮਾਰ ਹੋਈ ਹੈ।
ਜਿਸ ਸਬੰਧੀ ਸ਼ਿਕਾਇਤ 'ਤੇ ਗੁਰਨਾਮ ਸਿੰਘ ਵਲੋਂ ਆਪਣੀ ਵਡੇਰੀ ਉਮਰ ਹੋਣ ਕਰਕੇ ਪਿੰਡ 'ਚ ਆਪਣੇ ਆਪ ਦੀ ਬੇਇਜ਼ਤੀ ਹੋਣ ਕਰਕੇ ਸ਼ਰਮ ਤੋਂ ਆਪਣੀ ਨੂੰਹ ਕਮਲਜੀਤ ਕੌਰ ਅਤੇ ਉਸਦੀ ਮਾਤਾ ਜੋਗਿੰਦਰ ਕੌਰ ਤੋਂ ਤੰਗ ਆ ਕੇ ਸ਼ੁਕੱਰਵਾਰ ਸਵੇਰੇ ਗੁਰਨਾਮ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਦੋਸ਼ੀ ਕੰਮਲਜੀਤ ਕੌਰ ਪੱਤਰੀ ਪੂਰਨ ਸਿੰਘ ਅਤੇ ਉਸਦੀ ਮਾਤਾ ਜੋਗਿੰਦਰ ਕੌਰ ਪਤਨੀ ਪੂਰਣ ਸਿੰਘ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਨਾਮ ਸਿੰਘ ਦਾ ਪੋਸ਼ਟਮਾਰਟਮ ਕਰਵਾ ਕੇ ਲਾਸ਼ ਪ੍ਰੀਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਕੇਂਦਰੀ ਟੀਮ ਨੇ ਸੁਲਤਾਨਪੁਰ ਲੋਧੀ 'ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ
NEXT STORY