ਸਪੋਰਟਸ ਡੈਸਕ- ਮੋਗਾ ਦੇ ਪ੍ਰਸਿੱਧ ਦੇਸ਼ ਭਗਤ ਪਾਰਕ ਵਿਚ ਸਵ. ਦੌੜਾਕ ਫੌਜਾ ਸਿੰਘ ਦੀ ਮੂਰਤੀ ਜਲਦ ਹੀ ਸਥਾਪਤ ਕੀਤੀ ਜਾਵੇਗੀ। ਫੌਜਾ ਸਿੰਘ ਦਾ 114 ਸਾਲ ਦੀ ਉਮਰ ਵਿਚ 14 ਜੁਲਾਈ 2025 ਨੂੰ ਜਲੰਧਰ ਦੇ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਚ ਇਕ ਵਾਹਨ ਵੱਲੋਂ ਟੱਕਰ ਮਾਰਨ ਨਾਲ ਦਿਹਾਂਤ ਹੋ ਗਿਆ ਸੀ।
ਵਿਸ਼ਵ ਪੱਧਰ ’ਤੇ ਦੌੜਾਂ ਦੇ ਸਵ. ਸਿੰਘ ਦੇ ਨਾਂ ਕਈ ਉਮਰ ਵਰਗ ਦੇ ਰਿਕਾਰਡ ਦਰਜ ਹਨ। ਉਨ੍ਹਾਂ ਨੇ 89 ਸਾਲ ਦੀ ਉਮਰ ਵਿਚ ਆਪਣੇ ਦੌੜਨ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 100 ਸਾਲ ਦੀ ਉਮਰ ਵਿਚ 2011 ਵਿਚ ਟੋਰਾਂਟੋ ਵਾਟਰਫ੍ਰੰਟ ਮੈਰਾਥਨ ਪੂਰੀ ਕਰ ਕੇ ਉਹ ਮੈਰਾਥਨ ਪੂਰੀ ਕਰਨ ਵਾਲੇ ਸਦੀ ਦੇ ਪਹਿਲੇ ਪੁਰਸ਼ ਬਣੇ ਸਨ। ਪ੍ਰਸਿੱਧ ਮੂਰਤੀ ਕਲਾਕਾਰ ਮਨਜੀਤ ਸਿੰਘ ਗਿੱਲ ਤੇ ਉਸ ਦੇ ਭਰਾ ਸੁਰਜੀਤ ਸਿੰਘ ਗਿੱਲ ਇਸ ਮੂਰਤੀ ਦਾ ਨਿਰਮਾਣ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਬਲਾਕਾਂ ਦੇ ਪੁਨਰਗਠਨ ਨੂੰ ਹਰੀ ਝੰਡੀ
NEXT STORY