ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਦੇ ਪਿੰਡ ਘਟਿਆਂਵਾਲੀ ਜੱਟਾਂ 'ਚ ਇਕ ਵਿਅਕਤੀ ਨੂੰ ਕਮਰੇ 'ਚ ਬੰਦ ਕਰਕੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਚਾਰ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਅਸਰ ਵਜ੍ਹਾ ਦਾ ਪਤਾ ਲਗਾਉਣ ਲਈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਦੋਸਤਾਂ ਨਾਲ ਸ਼ਰਾਬ ਪੀਣ ਗਿਆ ਸੀ ਨੌਜਵਾਨ, ਦੇਰ ਰਾਤ ਖੇਤ ’ਚੋਂ ਮਿਲੀ ਲਾਸ਼
ਥਾਣਾ ਅਰਨੀਵਾਲਾ ਦੇ ਐੱਸ.ਐੱਚ.ਓ ਇੰਸਪੈਕਟਰ ਤਰਸੇਮ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸੰਦੀਪ ਕੁਮਾਰ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਸੀ। ਉਹਨਾਂ ਨੇ ਮ੍ਰਿਤਕ ਦੇ ਭਰਾ ਸੁਧੀਰ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ 9 ਮਈ 2024 ਨੂੰ ਪਿੰਡ ਇਸਲਾਮਵਾਲਾ ਵਿਖੇ ਪੰਪ ਦਾ ਕੰਮ ਕਰਨ ਵਾਲਾ ਮ੍ਰਿਤਕ ਸੰਦੀਪ ਕੁਮਾਰ ਪੰਪ 'ਤੇ ਮੌਜੂਦ ਸੀ। ਉਸ ਦੇ ਦੋਸਤ ਦਾ ਦੋਸਤ ਗੁਰਭੇਜ ਸਿੰਘ ਵਾਸੀ ਮਾਹੂਆਣਾ ਬੋਦਲਾ ਉਸ ਨੂੰ ਪੰਪ 'ਤੇ ਆ ਕੇ ਕਹਿਣ ਲੱਗਾ ਕਿ ਉਸ ਨੇ ਕਿਸੇ ਕੰਮ ਲਈ ਪਿੰਡ ਘਟਿਆਂਵਾਲੀ ਜਾਣਾ ਹੈ। ਉਹ ਉਸ ਨੂੰ ਪਿੰਡ ਛੱਡ ਕੇ ਆਵੇ।
ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ : ਦੁਕਾਨ 'ਤੇ ਚੀਜ਼ ਲੈਣ ਗਈ 6 ਸਾਲਾਂ ਬੱਚੀ ਨੂੰ ਕਬਿਰਸਤਾਨ ਲਿਜਾ ਕੇ ਕੀਤਾ ਜਬਰ-ਜ਼ਿਨਾਹ
ਇਸ ਤੋਂ ਬਾਅਦ ਸੰਦੀਪ ਕੁਮਾਰ ਅਤੇ ਗੁਰਭੇਜ ਸਿੰਘ ਅਲਟੋ ਕਾਰ ਵਿਚ ਸਵਾਰ ਹੋ ਕੇ ਪਿੰਡ ਘਟਿਆਂਵਾਲੀ ਚਲੇ ਗਏ। ਕਾਰ ਗੁਰਭੇਜ ਚਲਾ ਰਿਹਾ ਸੀ, ਜਦਕਿ ਮ੍ਰਿਤਕ ਸੰਦੀਪ ਕੰਡਕਟਰ ਵਾਲੀ ਸੀਟ 'ਤੇ ਬੈਠਾ ਸੀ। ਜਦੋਂ ਉਹ ਪਿੰਡ ਘਟਿਆਂਵਾਲੀ ਜੱਟਾਂ ਪਹੁੰਚੇ ਤਾਂ ਮਨਜੀਤ ਸਿੰਘ ਤੇ ਹੋਰ ਲੋਕਾਂ ਨੇ ਕਾਰ ਨੂੰ ਰੋਕ ਲਿਆ ਅਤੇ ਸੰਦੀਪ ਨੂੰ ਬਾਹਰ ਕੱਢ ਕੇ ਆਪਣੇ ਨਾਲ ਘਰ ਲੈ ਗਏ। ਉਹਨਾਂ ਨੇ ਘਰ ਦੇ ਕਮਰੇ 'ਚ ਬੰਦ ਕਰਕੇ ਸੰਦੀਪ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ - 50 ਘੰਟਿਆਂ ਬਾਅਦ ਨਹਿਰ ’ਚੋਂ ਬਰਾਮਦ ਹੋਈ 14 ਸਾਲਾ ਬੱਚੇ ਦੀ ਲਾਸ਼, ਦੋ ਭੈਣਾਂ ਦਾ ਸੀ ਇਕੱਲਾ ਭਰਾ
ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਚਾਰ ਵਿਅਕਤੀਆਂ ਮਨਜੀਤ ਸਿੰਘ, ਜਗਸੀਰ ਸਿੰਘ, ਗੁਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸਬੰਧ ਵਿਚ ਐੱਸਐੱਚਓ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੁੱਟਮਾਰ ਕਰਨ ਦਾ ਅਸਲ ਕਾਰਨ ਕੀ ਸੀ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ
NEXT STORY