ਫਾਜ਼ਿਲਕਾ (ਨਾਗਪਾਲ)— ਫਾਜ਼ਿਲਕਾ ਜ਼ਿਲਾ ਦੇ ਅਰਨੀਵਾਲਾ 'ਚ ਤਿੰਨ ਦਿਨ ਪਹਿਲਾਂ ਨਸ਼ਿਆਂ ਨੂੰ ਲੈ ਕੇ ਵਾਇਰਲ ਹੋਏ ਇਕ ਵੀਡੀਓ ਮਗਰੋਂ 7 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਸਪੈਂਡ ਕੀਤੇ ਜਾਣ ਦੀ ਇਤਲਾਹ ਮਿਲੀ ਹੈ। ਸੁਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਸਪੈਂਡ ਕੀਤੇ ਗਏ ਪੁਲਸ ਅਧਿਕਾਰੀਆਂ 'ਚ ਨਾਰਕੋਟਿਕ ਸੈਲ ਫਾਜ਼ਿਲਕਾ ਦੇ ਇੰਚਾਰਜ਼ ਸਬ ਇੰਸਪੈਕਟਰ ਪੰਜਾਬ ਸਿੰਘ, ਹੈਡ ਕਾਂਸਟੇਬਲ ਹਰਜਿੰਦਰ ਸਿੰਘ, ਅਰਨੀਵਾਲਾ ਪੁਲਸ ਸਟੇਸ਼ਨ ਵਿਖੇ ਤਾਇਨਾਤ ਹੈਡ ਕਾਂਸਟੇਬਲ ਪ੍ਰਗਟ ਸਿੰਘ, ਸੀ.ਆਈ.ਏ. ਸਟਾਫ ਫਾਜ਼ਿਲਕਾ ਵਿਖੇ ਹੈੱਡ ਕਾਂਸਟੇਬਲ ਰਵੀ ਕੁਮਾਰ ਅਤੇ ਹਰਪਾਲ ਸਿੰਘ, ਅਰਨੀਵਾਲਾ ਪੁਲਸ ਥਾਨੇ 'ਚ ਪਹਿਲਾਂ ਤਾਇਨਾਤ ਰਹੇ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਹੋਮ ਗਾਰਡਜ਼ 'ਚ ਕਾਂਸਟੇਬਲ ਸੁਰਜੀਤ ਸਿੰਘ ਸ਼ਾਮਲ ਹਨ।
ਵਰਨਣਯੋਗ ਹੈ ਕਿ 5 ਜੁਲਾਈ ਨੂੰ ਮੰਡੀ ਅਰਨੀਵਾਲਾ ਵਿਖੇ ਨਸ਼ਿਆਂ ਦੇ ਖਿਲਾਫ਼ ਰੈਲੀ ਕੱਢੀ ਗਈ ਸੀ, ਜਿਸ 'ਚ ਇਕ ਨੌਜਵਾਨ ਨੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਨਸ਼ਾ ਵੇਚਣ ਵਾਲਿਆਂ ਦਰਮਿਆਨ ਸਬੰਧਾਂ ਦਾ ਖੁਲਾਸਾ ਕੀਤਾ ਸੀ। ਇਸ ਨੌਜਵਾਨ ਨੂੰ ਬੀਤੇ ਦਿਨ੍ਹੀਂ ਹਿਰਾਸਤ 'ਚ ਲੈ ਕੇ ਪੁਲਸ ਦੇ ਆਲ੍ਹਾ ਅਫਸਰਾਂ ਨੇ ਪੁੱਛਗਿੱਛ ਕੀਤੀ ਸੀ ਅਤੇ ਉਦੋਂ ਸੈਂਕੜੋਂ ਪਿੰਡਵਾਸੀ ਇਸ ਨੌਜਵਾਨ ਦੇ ਪਿੱਛੇ ਪੁਲਸ ਹੈੱਡਕੁਆਰਟਰ ਵੀ ਪੁੱਜੇ ਸਨ।
ਫਾਜ਼ਿਲਕਾ ਦੇ ਐਸ.ਪੀ. ਡਿਟੈਕਟਿਵ ਮੁਖਤਿਆਰ ਸਿੰਘ ਜਿਨ੍ਹਾਂ ਦੀ ਨਿਗਰਾਨੀ 'ਚ ਮਾਮਲੇ ਦੀ ਜਾਂਚ ਚਲ ਰਹੀ ਹੈ, ਨੇ ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਸਪੈਂਸ਼ਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਪੜਤਾਲ ਕੀਤੀ ਜਾਵੇਗੀ ਤਾਂਕਿ ਸੱਚਾਈ ਸਾਹਮਣੇ ਆ ਸਕੇ।
ਸਾਬਕਾ ਸੂਬੇਦਾਰ ਮੇਜਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ
NEXT STORY