ਫਾਜ਼ਿਲਕਾ (ਸੁਨੀਲ ਨਾਗਪਾਲ) - ਭਾਰਤ-ਪਾਕਿ ਸਰਹੱਦ 'ਤੇ ਵਸੇ ਪਿੰਡ ਦੇ ਜੋ ਲੋਕ ਪਾਣੀ ਲਈ 2 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਦੇ ਹਨ, ਦੇ ਇਲਾਕੇ 'ਚ ਸਿੱਖਿਆ ਦੇ ਗੁਰੂਆਂ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ ਹਨ। ਮਹਿਜ਼ 90 ਦਿਨਾਂ 'ਚ ਤਿਆਰ ਕੀਤੇ ਗਏ ਭਾਰਤ-ਪਾਕਿ ਸਰਹੱਦ 'ਤੇ ਵਸੇ ਪਿੰਡ ਚਾਨਣਵਾਲਾ ਦੇ ਸਰਕਾਰੀ ਸਕੂਲ ਨੂੰ ਅਜਿਹੀ ਰੰਗਤ ਦਿੱਤੀ ਗਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ। ਦੱਸ ਦੇਈਏ ਕਿ ਸਕੂਲ ਦੇ ਪ੍ਰਿੰਸੀਪਲ ਦੀਆਂ ਕੋਸ਼ਿਸ਼ਾਂ ਅਤੇ ਲੋਕਾਂ ਦੀ ਮਦਦ ਨਾਲ ਇਸ ਸਰਹੱਦੀ ਪਿੰਡ ਨੂੰ ਪਹਿਲਾਂ ਫੁੱਲੀ ਏ.ਸੀ ਸਮਾਰਟ ਸਰਕਾਰੀ ਸਕੂਲ ਮਿਲਿਆ ਹੈ।

ਦੱਸਣਯੋਗ ਹੈ ਕਿ ਇਸ ਸਕੂਲ ਨੂੰ ਤਿਆਰ ਕਰਨ 'ਚ ਕਰੀਬ 17 ਲੱਖ ਰੁਪਏ ਦਾ ਖਰਚਾ ਹੋਇਆ ਹੈ ਪਰ ਇਹ ਪੈਸਾ ਸਰਕਾਰ ਨੇ ਨਹੀਂ ਸਗੋਂ ਸਕੂਲ ਦੇ ਪ੍ਰਿੰਸੀਪਲ ਲਵਜੀਤ ਗਰੇਵਾਲ ਤੇ ਪਿੰਡ ਵਾਸੀਆਂ ਨੇ ਆਪਣੀ ਜੇਬ 'ਚੋਂ ਖਰਚ ਕੀਤਾ ਹੈ। ਇਸ ਸਕੂਲ ਦੇ ਅੰਦਰ ਇਸ ਨੂੰ ਤਿਆਰ ਕਰਨ 'ਚ ਨਿਸ਼ਕਾਮ ਸਹਿਯੋਗ ਦੇਣ ਵਾਲੇ ਮਿਸਤਰੀ, ਇਲੈਕਟ੍ਰੀਸ਼ੀਅਨ ਅਤੇ ਪਲੰਬਰ ਸਮੇਤ ਸਹਿਯੋਗੀਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY