ਫ਼ਿਰੋਜ਼ਪੁਰ (ਕੁਮਾਰ) - ਸਿਵਲ ਹਸਪਤਾਲ ਫਿਰੋਜ਼ਪੁਰ ਜਿਸ ਨੂੰ ਲੋਕ ਬੁਚੜਖਾਨੇ ਦਾ ਦਰਜਾ ਦਿਆ ਕਰਦੇ ਸਨ ਅਤੇ ਵਾਰਡ ਗੰਦਗੀ ਨਾਲ ਭਰੇ ਹੁੰਦੇ ਸਨ। ਹਸਪਤਾਲ 'ਚ ਲਗਾਏ ਗਏ ਬੈਡ 'ਤੇ ਵਿਛੇ ਗੱਦੇ ਫੱਟੇ ਹੁੰਦੇ ਸਨ, ਚਾਦਰਾਂ ਵਿਛੀਆਂ ਨਹੀਂ ਹੁੰਦੀਆਂ ਸਨ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਹਸਪਤਾਲ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਸਹਿਯੋਗ ਨਾਲ ਮਾਡਰਨ ਲੁੱਕ ਅਤੇ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਸਾਫ ਅਤੇ ਸੁੰਦਰ ਹਸਪਤਾਲ ਬਣਾ ਦਿੱਤਾ ਹੈ। ਸਿਵਲ ਹਸਪਤਾਲ ਫਿਰੋਜ਼ਪੁਰ 'ਚ ਜਾਣ ਵਾਲੇ ਮਰੀਜ਼ਾਂ ਨੂੰ ਅਜਿਹਾ ਅਹਿਸਾਸ ਹੁੰਦਾ ਹੈ ਕਿ ਜਿਵੇਂ ਸਿਵਲ ਹਸਪਤਾਲ ਨਾ ਹੋ ਕੇ ਫਿਰੋਜ਼ਪੁਰ ਦਾ ਕੋਈ ਪ੍ਰਾਈਵੇਟ ਹਸਪਤਾਲ ਹੋਵੇ।
ਕਰੀਬ 4 ਮਹੀਨੇ ਪਹਿਲਾਂ ਡੀ.ਸੀ. ਫਿਰੋਜ਼ਪੁਰ ਨੇ ਅਚਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਦੇਖਿਆ ਕਿ ਹਸਪਤਾਲ ਦੇ ਵਾਰਡਾਂ 'ਚ ਗੰਦਗੀ ਭਰੀ ਪਈ ਸੀ। ਗੱਦੇ ਅਤੇ ਬੈਡ ਚਾਦਰਾਂ ਫਟੀਆਂ ਸਨ। ਗਰਮੀ ਕਾਰਨ ਮਰੀਜ਼ਾਂ 'ਚ ਹਾਹਾਕਾਰ ਮੱਚੀ ਹੋਈ ਸੀ। ਮਰੀਜ਼ਾਂ ਨੂੰ ਦਵਾਈਆਂ ਅਤੇ ਪੂਰੀਆਂ ਮੈਡੀਕਲ ਸਹੂਲਤਾਂ ਨਹੀ ਮਿਲ ਰਹੀਆਂ ਸਨ। ਡੀ.ਸੀ.ਚੰਦਰ ਗੈਂਦ ਤੇ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਪਿੰਕੀ ਨੇ ਤੁਰੰਤ ਐਕਸ਼ਨ ਲਿਆ ਅਤੇ ਸਿਵਲ ਸਰਜਨ ਅਤੇ ਐੱਸ. ਐੱਮ. ਓ. ਨੂੰ ਆਦੇਸ਼ ਦਿੱਤੇ ਕਿ ਹਸਪਤਾਲ ਕੋਲ ਪਏ ਕਰੀਬ 1 ਕਰੋੜ 60 ਲੱਖ ਰੁਪਏ ਨਾਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਫਰਸ਼ 'ਤੇ ਟਾਈਲਾਂ ਲਗਵਾਈਆਂ ਜਾਣ ਅਤੇ ਸਾਰੇ ਵਾਰਡਾਂ ਵਿਚ ਰੰਗ-ਰੋਗਨ ਅਤੇ ਸਫਾਈ ਕਰਵਾਉਂਦੇ ਏ. ਸੀ. ਤੇ ਪਰਦੇ ਲਗਵਾਏ ਜਾਣੇ। ਸਾਰੇ ਵਾਰਡਾਂ ਦਾ ਸੁੰਦਰੀਕਰਨ ਕਰਦੇ ਮਰੀਜ਼ਾਂ ਦੇ ਲਈ ਬੈਡ, ਗੱਦੇ ਅਤੇ ਸਾਫ ਚਾਦਰਾਂ ਵਿਛਾਈਆਂ ਜਾਣ। ਸਿਵਲ ਹਸਪਤਾਲ ਵਿਚ ਯੁਧ ਪੱਧਰ 'ਤੇ ਐੱਮ.ਐੱਲ. ਏ. ਪਿੰਕੀ ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਦੇਖਰੇਖ ਹੇਠ ਇਹ ਸਾਰੇ ਕੰਮ ਸ਼ੁਰੂ ਕੀਤੇ ਗਏ ਹਨ।
ਚੰਦਰ ਗੈਂਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਸਪਤਾਲ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਸਫਾਈ ਅਤੇ ਹਰ ਤਰ੍ਹਾਂ ਦੇ ਉਚਿੱਤ ਪ੍ਰਬੰਧ ਸਨ ਅਤੇ ਵਾਰਡਾਂ ਵਿਚ ਏ. ਸੀ. ਅਤੇ ਪੱਖੇ ਚੱਲ ਰਹੇ ਸਨ । ਉਨ੍ਹਾਂ ਦੱਸਿਆ ਕਿ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖੁਸ਼ ਹਨ ਅਤੇ ਡਾਕਟਰਾਂ ਅਤੇ ਸਟਾਫ ਨੂੰ ਸਖਤੀ ਨਾਲ ਇਹ ਹਦਾਇਤ ਕੀਤੀ ਗਈ ਹੈ ਕਿ ਹਸਪਤਾਲ ਪ੍ਰਬੰਧਾਂ ਵਿਚ ਉਹ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਆਉਣ ਦੇਣ।
ਕੇ. ਐੱਸ. ਮੱਖਣ ਵਲੋਂ ਕਕਾਰ ਉਤਾਰਨਾ ਗੁਰੂ ਘਰ ਦੀ ਬੇਅਦਬੀ : ਜੱਥੇਦਾਰ
NEXT STORY