ਫਿਰੋਜ਼ਪੁਰ (ਹਰਚਰਨ, ਬਿੱਟੂ) - ਫਿਰੋਜ਼ਪੁਰ ਤੋਂ ਥੋੜੀ ਦੂਰ ਪਿੰਡ ਨਵਾਂ ਗਾਮੇ ਵਾਲਾ ਵਿਖੇ 15 ਸਾਲਾ ਲੜਕੇ ਦੀ ਮਾਈਨਰ 'ਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਸੁੱਖਾ ਸਿੰਘ ਪਿੰਡ ਗਾਮੇ ਵਾਲਾ, ਜੋ ਦੁਪਹਿਰ ਕਰੀਬ 12 ਵਜੇ ਘਰੋ ਗਿਆ ਸੀ ਅਤੇ ਬਾਲਾ ਵਾਲਾ ਹੈਡ ਤੋਂ ਮਾਛੀਵਾੜਾ ਨੂੰ ਪਾਣੀ ਦੇਣ ਵਾਲੇ ਮਾਈਨਰ 'ਚ ਨਹਾਉਣ ਲੱਗ ਪਿਆ। ਕਾਫੀ ਸਮੇਂ ਤੱਕ ਘਰ ਵਾਪਸ ਨਾ ਆਉਣ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ਰੂ ਕਰ ਦਿੱਤਾ।
ਸੰਦੀਪ ਦੀ ਭਾਲ ਕਰ ਰਹੇ ਗੁਰਦਿਆਲ ਸਿੰਘ ਪੁੱਤਰ ਗੁਰਮੇਜ ਸਿੰਘ ਨੂੰ ਜਦੋਂ ਪੁਲ 'ਤੇ ਸੰਦੀਪ ਦੇ ਕੱਪੜੇ ਪਏ ਦਿਖਾਈ ਦਿੱਤੇ ਤਾਂ ਉਸ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਪਿੰਡ ਵਾਲਿਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਕਾਫੀ ਸਮੇਂ ਬਾਅਦ ਉਸ ਦੀ ਲਾਸ਼ ਨੂੰ ਬਾਹਰ ਕੱਢ ਲਿਆ। ਦੱਸ ਦੇਈਏ ਕਿ ਸੰਦੀਪ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਮਾ ਦਾ ਨੌਵੀਂ ਕਲਾਸ ਦਾ ਵਿਦਿਆਰਥੀ ਸੀ। ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨੇ ਪ੍ਰਸ਼ਾਸਨ ਤੋਂ ਗਰੀਬ ਪਰਿਵਾਰ ਦੀ ਮਦਦ ਕਰਨ ਦੀ ਮੰਗ ਕੀਤੀ।
ਨਾਜਾਇਜ਼ ਅਸਲੇ ਸਮੇਤ ਤਿੰਨ ਗ੍ਰਿਫ਼ਤਾਰ
NEXT STORY