ਫਿਰੋਜ਼ਪੁਰ (ਸੰਨੀ) - ਬੀਤੀ ਦੇਰ ਰਾਤ ਤੋਂ ਰੁਕ-ਰੁਕ ਕੇ ਹੋ ਰਹੀ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਫਿਰੋਜ਼ਪੁਰ 'ਚ ਪਏ ਕੁਝ ਘੰਟਿਆਂ ਦੇ ਮੀਂਹ ਕਾਰਨ ਜਿੱਥੇ ਮੌਸਮ 'ਚ ਤਬਦੀਲੀ ਆਈ ਹੈ, ਉਥੇ ਹੀ ਇਸ ਮੀਂਹ ਨੇ ਕਿਸਾਨਾਂ ਦੇ ਕੰਨਾਂ ਨੂੰ ਹੱਥ ਲਗਾ ਦਿੱਤੇ ਹਨ। ਫਿਰੋਜ਼ਪੁਰ ਕੈਂਟ ਦੀ ਅਨਾਜ ਮੰਡੀ 'ਚ ਪਈ ਝੋਨੇ ਦੀ ਫਸਲ ਮੀਂਹ ਦੇ ਪਾਣੀ 'ਚ ਰੁਲਦੀ ਰਹੀ। ਦੂਜੇ ਪਾਸੇ ਉੱਧਰ ਖੇਤਾਂ 'ਚ ਖੜ੍ਹੀ ਫਸਲ ਮੀਂਹ ਕਾਰਨ ਬਰਬਾਦ ਹੋ ਜਾਣ 'ਤੇ ਕਿਸਾਨ ਕਾਫੀ ਨਿਰਾਸ਼ ਨਜ਼ਰ ਆਏ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਕਤੂਬਰ ਮਹੀਨੇ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਅਤੇ ਮੰਡੀਆਂ 'ਚ ਕਿਸਾਨਾਂ ਦੀਆਂ ਫਸਲਾਂ ਨੂੰ ਲੈ ਕੇ ਪੁਖਤੇ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਸਨ। ਸਰਕਾਰ ਦੇ ਇਹ ਸਾਰੇ ਦਾਅਵੇ ਅੱਜ ਮੀਂਹ 'ਚ ਰੁੜ੍ਹ ਗਏ। ਕਿਸਾਨਾਂ ਨੇ ਦੱਸਿਆ ਕਿ ਬੇਮੋਸਮੀ ਬਰਸਾਤ ਨਾਲ ਖੇਤਾਂ 'ਚ ਖੜੀ ਫਸਲ ਜ਼ਮੀਨ 'ਤੇ ਵਿਛ ਗਈ, ਜਿਸ ਕਾਰਨ ਉਨ੍ਹਾਂ ਨੂੰ ਫਸਲ ਦੀ ਕਟਾਈ ਕਰਨ 'ਚ ਭਾਰੀ ਪ੍ਰੇਸ਼ਾਨੀ ਆਵੇਗੀ ਅਤੇ ਫਸਲ ਦਾ ਝਾੜ ਕਾਫੀ ਘੱਟ ਜਾਵੇਗੀ। ਇਸ ਤੋਂ ਇਲਾਵਾ ਬਰਸਾਤ ਨਾਲ ਮੰਡੀ 'ਚ ਵਿਕਣ ਆਈ ਫਸਲ ਦੀਆਂ ਢੇਰੀਆਂ ਵੀ ਗਿੱਲੀਆਂ ਹੋਈ ਗਈ ਅਤੇ ਕੁੱਝ ਢੇਰੀਆਂ 'ਚ ਪਾਣੀ ਕਾਫੀ ਮਾਤਰਾ 'ਚ ਚਲਾ ਗਿਆ।
ਦੁਸਹਿਰੇ 'ਚ 4 ਦਿਨ ਬਾਕੀ ਪਰ ਬਾਜ਼ਾਰਾਂ' ਚ ਲੱਭਣ 'ਤੇ ਵੀ ਨਹੀਂ ਮਿਲ ਰਹੇ ਪਟਾਕੇ
NEXT STORY