ਫਿਰੋਜ਼ਪੁਰ (ਸਨੀ ਚੋਪੜਾ) - ਪੰਜਾਬ ਸਰਕਾਰ ਵਲੋਂ ਹਰਿਆਣਾ ਦੀ ਤਰਜ਼ 'ਤੇ ਪੰਜਾਬ 'ਚ ਖੇਡਾਂ ਨੂੰ ਪ੍ਰਫੂਲਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਨੀਤੀ 'ਚ ਵੱਡੇ ਪੱਧਰ 'ਤੇ ਬਦਲਾਅ ਕੀਤੇ ਜਾ ਰਹੇ ਹਨ। ਇਨ੍ਹਾਂ ਬਦਲਾਅ ਦੀ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਕੁਝ ਹੋਰ ਹੀ ਦਿਖਾਈ ਦੇ ਰਹੀ ਹੈ। ਦੱਸ ਦੇਈਏ ਕਿ ਅਕਾਲੀ ਸਰਕਾਰ ਦੇ ਸਮੇਂ 10.50 ਕਰੋੜ ਦੀ ਲਾਗਤ ਨਾਲ ਬਣਿਆ ਫਿਰੋਜ਼ਪੁਰ ਦਾ ਹਾਕੀ ਸਟੇਡੀਅਮ ਪਿਛਲੇ 2 ਸਾਲਾ ਤੋਂ ਐਸਟੋਟਰਫ ਨਾ ਹੋਣ ਕਾਰਨ ਆਪਣੀ ਬਦਹਾਲੀ ਨੂੰ ਰੋ ਰਿਹਾ ਹੈ, ਜਿਸ ਕਾਰਨ ਇਸ ਸਟੇਡੀਅਮ 'ਚ ਖੇਡਣ ਵਾਲੇ ਖਿਡਾਰੀ ਘਾਹ ਵਾਲੀ ਥਾਂ 'ਤੇ ਉਡਦੀ ਧੂਲ 'ਚ ਖੇਡਣ ਨੂੰ ਮਜ਼ਬੂਰ ਹੋ ਰਹੇ ਹਨ।
ਇਸ ਸਟੇਡੀਅਮ ਦੇ ਸਬੰਧ 'ਚ ਜਦੋਂ ਏ. ਡੀ. ਸੀ. ਫਿਰੋਜ਼ਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਸਟੋਟਰਫ ਦੀ ਪ੍ਰਪੋਜ਼ਲ ਚੰਡੀਗੜ੍ਹ ਭੇਜ ਦਿੱਤੀ ਗਈ ਹੈ, ਜਿਸ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਟੇਡੀਅਮ 'ਚ ਐਸਟੋਟਰਫ ਲਗਵਾ ਦਿੱਤਾ ਜਾਵੇਗਾ।
ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਦਿੱਤਾ ਧਰਨਾ
NEXT STORY