ਜਲੰਧਰ,(ਗੁਲਸ਼ਨ): ਰੇਲਵੇ ਯਾਤਰੀਆਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ 04654/04653 ਫਿਰੋਜ਼ਪੁਰ-ਦਰਭੰਗਾ-ਫਿਰੋਜ਼ਪੁਰ ਵਿਚਕਾਰ (2 ਫੇਰੇ) ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਲਿਆ ਹੈ। ਇਹ ਸਪੈਸ਼ਲ ਟਰੇਨ ਵਾਇਆ ਜਲੰਧਰ ਸਿਟੀ ਹੋ ਕੇ ਚੱਲੇਗੀ। ਟਰੇਨ ਨੰਬਰ 04654 ਫਿਰੋਜ਼ਪੁਰ-ਦਰਭੰਗਾ ਸਪੈਸ਼ਲ ਟਰੇਨ 30 ਅਕਤੂਬਰ ਫਿਰੋਜ਼ਪੁਰ ਤੋਂ ਦੁਪਹਿਰ 12.40 ਵਜੇ ਚੱਲੇਗੀ ਤੇ ਅਗਲੇ ਦਿਨ ਰਾਤ 11.30 ਵਜੇ ਦਰਭੰਗਾ ਪਹੁੰੰਚੇਗੀ। ਵਾਪਸੀ ਦਿਸ਼ਾ 'ਚ ਟਰੇਨ ਨੰਬਰ 04653 ਦਰਭੰਗਾ-ਫਿਰੋਜ਼ਪੁਰ ਸਪੈਸ਼ਲ ਟਰੇਨ 1 ਨਵੰਬਰ ਨੂੰ ਦਰਭੰਗਾ ਤੋਂ ਸਵੇਰੇ 4.30 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ ਨੂੰ 3.05 ਵਜੇ ਫਿਰੋਜ਼ਪੁਰ ਪਹੁੰਚੇਗੀ। ਇਕ ਏ. ਸੀ. 3 ਟੀਅਰ, 16 ਜਨਰਲ ਸ਼੍ਰੇਣੀ ਵਾਲੀ ਇਹ ਸਪੈਸ਼ਲ ਟਰੇਨ ਰਸਤੇ 'ਚ ਮੱਖੂ, ਲੋਹੀਆ ਖਾਸ, ਸੁਲਤਾਨਪੁਰ ਲੋਧੀ, ਕਪੂਰਥਲਾ, ਜਲੰਧਰ ਸਿਟੀ, ਲੁਧਿਆਣਾ, ਸਹਾਰਨਪੁਰ, ਮੁਰਾਦਾਬਾਦ, ਰਾਮਪੁਰ, ਬਰੇਲੀ, ਲਖਨਊ, ਵਾਰਾਨਸੀ, ਆਰਾ, ਦਾਨਾਪੁਰ, ਪਟਨਾ, ਮੋਕਾਮਾ, ਬਰੌਨੀ ਤੇ ਸਮਸਤੀਪੁਰ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ 'ਤੇ ਰੁਕੇਗੀ।
ਸ਼ਿਵ ਸੇਨਾ ਪ੍ਰਮੁੱਖ ਨਾਲ ਮੁਲਾਕਾਤ ਕਰ ਸਕਦੇ ਹਨ ਅਮਿਤ ਸ਼ਾਹ (ਪੜ੍ਹੋ 30 ਅਕਤੂਬਰ ਦੀਆਂ ਖਾਸ ਖਬਰਾਂ)
NEXT STORY