ਫਿਰੋਜ਼ਪੁਰ,(ਕੁਮਾਰ, ਮਨਦੀਪ): ਫਿਰੋਜ਼ਪੁਰ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਖਾਈ ਫੇਮੇ ਕੀ ਦੇ ਓਵਰ ਬ੍ਰਿਜ 'ਤੇ ਅੱਜ ਕੰਧਾਂ 'ਤੇ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ 'ਚ 'ਖਾਲਿਸਤਾਨ ਜ਼ਿੰਦਾਬਾਦ' ਤੇ '2020 ਜ਼ਿੰਦਾਬਾਦ' ਦੇ ਨਾਅਰੇ ਦੇਖਣ ਨੂੰ ਮਿਲੇ। ਇਨ੍ਹਾਂ ਨਾਅਰਿਆਂ ਦਾ ਪਤਾ ਲੱਗਦੇ ਹੀ ਫਿਰੋਜ਼ਪੁਰ ਦਾ ਸਿਵਲ ਪ੍ਰਸ਼ਾਸ਼ਨ ਹਰਕਤ 'ਚ ਆ ਗਿਆ ਤੇ ਤੁਰੰਤ ਇਨ੍ਹਾਂ ਨਾਅਰਿਆਂ 'ਤੇ ਪੇਂਟ ਕਰ ਦਿੱਤਾ ਗਿਆ। ਪੁਲਸ ਇਹ ਨਾਅਰੇ ਲਿਖਣ ਵਾਲੇ ਲੋਕਾਂ ਦੀ ਤਲਾਸ਼ ਕਰ ਰਹੀ ਹੈ।
ਤਰਨਤਾਰਨ 'ਚ ਪਾਣੀ ਵਾਲੀ ਟੈਂਕੀ ਦੀ ਛੱਤ 'ਤੇ ਦਿਸੇ 3 ਸ਼ੱਕੀ
NEXT STORY