ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸੈਦਾਵਾਲਾ 'ਚ ਬੀਤੀ ਰਾਤ ਲਗਾਤਾਰ ਹੋ ਰਹੀ ਬਰਸਾਤ ਕਾਰਨ ਇਕ ਸਕੂਲ ਦੇ ਕਮਰੇ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਦੇ ਸਮੇਂ ਛੱਤ ਡਿੱਗਣ ਕਾਰਨ ਸਕੂਲੀ ਬੱਚਿਆਂ ਦੀ ਜਾਨ ਬਚ ਗਈ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋ ਸਕਿਆ। ਸਕੂਲ ਦੇ ਕੰਪਿਊਟਰ ਰੂਮ 'ਚ ਪਏ ਕਈ ਕੰਪਿਊਟਰ ਅਤੇ ਹੋਰ ਬਾਕੀ ਦੇ ਸਾਮਾਨ ਦਾ ਟੁੱਟ ਜਾਣ ਕਾਰਨ ਨੁਕਸਾਨ ਹੋ ਗਿਆ ਹੈ। ਇਸ ਘਟਨਾ ਦੇ ਸਬੰਧ 'ਚ ਸਕੂਲ ਦੇ ਪ੍ਰਬੰਧਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।
ਦੱਸ ਦੇਈਏ ਕਿ ਸਮੇਂ ਦੀਆਂ ਸਰਕਾਰਾਂ ਇਕ ਪਾਸੇ ਸਕੂਲੀ ਬੱਚਿਆਂ ਨੂੰ ਸਾਰਿਆਂ ਸਹੂਲਤਾਂ ਦੇਣ ਦੇ ਵਾਅਦਿਆਂ ਕਰਦੀਆਂ ਨਹੀਂ ਥੱਕ ਰਹੀਆਂ, ਦੂਜੇ ਪਾਸੇ ਸਕੂਲਾਂ ਦੀ ਖਸਤਾ ਹਾਲਤ ਕੁਝ ਹੋ ਵੀ ਬਿਆਨ ਕਰ ਰਹੀ ਹੈ।
ਲਾਸ਼ ਦਫਨਾਉਣ ਨੂੰ ਲੈ ਕੇ ਕ੍ਰਿਸ਼ਚੀਅਨ ਭਾਈਚਾਰੇ ਅਤੇ ਪਿੰਡ ਵਾਸੀਆਂ 'ਚ ਖੜਕੀ, ਘੰਟਿਆਂਬੱਧੀ ਉਲਝੇ
NEXT STORY