ਬਟਾਲਾ (ਸਾਹਿਲ, ਯੋਗੀ) : ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੀ ਪੁੱਲ ਨੇੜੇ ਇਕ ਟਰੈਕਟਰ ਟਰਾਲੀ ਵੱਲੋਂ ਸਕੂਲੀ ਬੱਸ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਏ.ਐੱਸ.ਆਈ ਹਰਦਿਆਲ ਸਿੰਘ ਨੇ ਸਿਪਾਹੀ ਜਗਰੂਪ ਸਿੰਘ ਤੇ ਪ੍ਰਦੀਪ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਅੱਜ ਸਵੇਰੇ ਇਕ ਟਰੈਕਟਰ ਟਰਾਲੀ ਜੋ ਕਿ ਇੱਟਾਂ ਨਾਲ ਲੱਦੀ ਸੀ ਅਤੇ ਜਿਸ ਨੂੰ ਵਿਸ਼ਾਲ ਪੁੱਤਰ ਸਾਬ ਮਸੀਹ ਵਾਸੀ ਪੰਡੋਰੀ ਮਹੰਤਾ ਚਲਾ ਰਿਹਾ ਸੀ, ਨੇ ਨੌਸ਼ਹਿਰਾ ਮੱਝਾ ਸਿੰਘ ਵਿਖੇ ਪੁੱਲ ਨੇੜੇ ਸੜਕ ਕਿਨਾਰੇ ਖੜੀ ਇਕ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ।
ਇਸ ਨਾਲ ਹੋਏ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਏ.ਐੱਸ.ਆਈ ਹਰਦਿਆਲ ਸਿੰਘ ਨੇ ਦੱਸਿਆ ਕਿ ਇਸ ਬਾਰੇ ਪੁਲਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਰਦੁਆਰੇ ਤੋਂ ਹੋਈ ਅਨਾਊਂਸਮੈਂਟ ਮਗਰੋਂ ਵਿਅਕਤੀ ਨੇ ਚੁੱਕ ਲਿਆ ਵੱਡਾ ਕਦਮ, ਪਾਠੀ ਸਣੇ ਕਈਆਂ ’ਤੇ ਪਰਚਾ
NEXT STORY