ਲੁਧਿਆਣਾ(ਸੇਠੀ)-ਗੁਡਜ਼ ਐਂਡ ਸਰਵਿਸ ਟੈਕਸ ਦੇ ਤਹਿਤ ਇਨ੍ਹਾਂ ਤਿਓਹਾਰਾਂ ਵਿਚ ਪਟਾਕਾ ਵਿਕ੍ਰੇਤਾ ਮਾਲ ਵੇਚ ਸਕਣਗੇ ਅਤੇ ਉਨ੍ਹਾਂ ਨੂੰ ਕੈਜ਼ੂਅਲ ਜੀ. ਐੱਸ. ਟੀ. ਟ੍ਰੇਡਰ ਨੰਬਰ ਦੁਕਾਨ ਲਈ ਵਿਭਾਗ ਦੇ ਕੋਲ ਅਪਲਾਈ ਕਰਨ ਤੋਂ 5 ਦਿਨ ਪਹਿਲਾਂ ਲੈਣਾ ਹੋਵੇਗਾ ਅਤੇ ਕੈਜ਼ੂਅਲ ਟ੍ਰੇਡਰ ਨੰਬਰ ਵੀ ਜੀ. ਐੱਸ. ਟੀ. ਪੋਰਟਲ 'ਤੇ ਜਾ ਕੇ ਅਪਲਾਈ ਕੀਤਾ ਜਾ ਸਕੇਗਾ। ਗੌਰ ਹੋਵੇ ਕਿ ਮਹਾਨਗਰ ਵਿਚ ਹੋਲਸੇਲ ਪਟਾਕਾ ਵੇਚਣ ਲਈ 7 ਥਾਵਾਂ 'ਤੇ ਮੰਡੀਆਂ ਲਗਦੀਆਂ ਹਨ, ਜੋ ਅਸਥਾਈ ਤੌਰ 'ਤੇ ਦੁਕਾਨਾਂ ਬਣਾ ਕੇ ਕੰਮ ਚਲਾਉਂਦੇ ਹਨ। ਕੁਝ ਮੰਡੀਆਂ 25 ਦਿਨ ਅਤੇ ਕੁਝ ਘੱਟ ਸਮੇਂ ਲਈ ਲਗਦੀਆਂ ਹਨ ਅਤੇ ਇਸ ਤੋਂ ਪਹਿਲਾਂ ਇਹ ਅਸਥਾਈ ਦੁਕਾਨਦਾਰ ਆਬਕਾਰੀ ਦੇ ਕਰ ਵਿਭਾਗ ਨੂੰ ਇਕਮੁਸ਼ਤ ਰਕਮ ਦੇ ਕੇ ਪਰਚੀ ਕਟਵਾ ਲੈਂਦੇ ਸਨ ਪਰ ਇਸ ਨਵੀਂ ਕਰ ਪ੍ਰਣਾਲੀ ਤੋਂ ਬਾਅਦ ਟੈਕਸ ਸਿਸਟਮ ਉਸੇ ਹਿਸਾਬ ਨਾਲ ਚੱਲੇਗਾ। ਇਨ੍ਹਾਂ ਦੁਕਾਨਦਾਰਾਂ ਨੂੰ ਅਲਾਟਮੈਂਟ ਤੋਂ ਪਹਿਲਾਂ ਬਿੱਲ ਬੁੱਕ ਬਣਵਾ ਕੇ ਵਿਭਾਗ ਤੋਂ ਉਸ 'ਤੇ ਮੋਹਰ ਲਗਵਾਉਣੀ ਹੋਵੇਗੀ ਅਤੇ ਲਾਇਬਿਲਟੀ ਮੁਤਾਬਕ ਵਿਭਾਗ ਦੇ ਕੋਲ ਐਡਵਾਂਸ ਟੈਕਸ ਵੀ ਜਮ੍ਹਾ ਕਰਵਾਉਣਾ ਹੋਵੇਗਾ। ਜੀ. ਐੱਸ. ਟੀ. ਤੋਂ ਪਹਿਲਾਂ ਵੈਟ ਵਿਚ ਪਟਾਕਿਆਂ 'ਤੇ 14.03 ਫੀਸਦੀ ਟੈਕਸ ਸੀ ਪਰ ਜੀ. ਐੱਸ. ਟੀ. ਵਿਚ ਐੱਚ. ਐੱਸ. ਐੱਨ. ਕੋਡ 3604 ਦੇ ਮੁਤਾਬਕ 28 ਫੀਸਦੀ ਟੈਕਸ ਰਹੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਇਸ ਵਾਰ ਪਟਾਕਿਆਂ ਦਾ ਬਿੱਲ ਕੱਟਦੇ ਸਮੇਂ ਐੱਚ. ਐੱਸ. ਐੱਨ. ਕੋਡ ਜ਼ਰੂਰ ਭਰਨਾ ਪਵੇਗਾ। ਇਥੇ ਸਵਾਲ ਇਹ ਉੱਠਦਾ ਹੈ ਕਿ ਇਸ ਕਾਰੋਬਾਰ ਵਿਚ ਐੱਮ. ਆਰ. ਪੀ. ਬੇਹਿਸਾਬ ਲਿਖੀ ਹੁੰਦੀ ਹੈ। ਮਤਲਬ 2 ਹਜ਼ਾਰ ਦੇ ਪਿੰ੍ਰਟ ਵਾਲਾ ਪਟਾਕਾ 300 ਤੋਂ 400 ਰੁਪਏ ਵਿਚ ਮਿਲਦਾ ਹੈ। ਇਸ ਦੇ ਲਈ ਵਿਭਾਗ ਟੈਕਸ ਕੁਲੈਕਟ ਕਰਦੇ ਸਮੇਂ ਦੁਕਾਨਦਾਰ ਦੀ ਪਰਚੇਜ਼ ਅਤੇ ਸੇਲ ਦਾ ਮਿਲਾਨ ਕਰਨਗੇ, ਜਿਸ ਤੋਂ ਬਾਅਦ ਪਟਾਕਿਆਂ ਦੀ ਵਿੱਕਰੀ ਹੋ ਸਕੇਗੀ। ਜੀ. ਐੱਸ. ਟੀ. ਕਾਨੂੰਨ ਮੁਤਾਬਕ ਇਹ ਕੈਜ਼ੂਅਲ ਟ੍ਰੇਡਰਜ਼ ਆਈ. ਟੀ. ਸੀ. ਕਲੇਮ ਵੀ ਕਰ ਸਕਣਗੇ। ਪਰਚੇਜ਼ ਚਾਹੇ, ਕਿਤੇ ਵੀ ਕੀਤੀ ਹੋਵੇ। ਮਹਾਨਗਰ ਵਿਚ 7 ਥਾਵਾਂ 'ਤੇ 300 ਦੇ ਲਗਭਗ ਦੁਕਾਨਾਂ ਖੁੱਲ੍ਹਦੀਆਂ ਹਨ, ਜਿਨ੍ਹਾਂ ਵਿਚੋਂ 50 ਦੇ ਲਗਭਗ ਦੁਕਾਨਦਾਰਾਂ ਦੇ ਕੋਲ ਜੀ. ਐੱਸ. ਟੀ. ਨੰਬਰ ਹਨ ਅਤੇ ਉਨ੍ਹਾਂ ਨੂੰ ਇਹ ਕੈਜ਼ੂਅਲ ਵਾਲਾ ਸਿਸਟਮ ਅਪਣਾਉਣ ਦੀ ਲੋੜ ਨਹੀਂ ਹੈ ਪਰ ਲਾਇਬਿਲਟੀ ਦੇ ਹਿਸਾਬ ਨਾਲ ਵਿਭਾਗ ਇਨ੍ਹਾਂ ਤੋਂ ਵੀ ਐਡਵਾਂਸ ਟੈਕਸ ਲੈ ਸਕਦਾ ਹੈ। ਅੰਦਾਜ਼ਾ ਹੈ ਕਿ 25 ਸਤੰਬਰ ਤੋਂ ਪਟਾਕਾ ਵੇਚਣ ਦੀਆਂ ਇਹ ਮੰਡੀਆਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਉਸ ਤੋਂ ਪਹਿਲਾਂ ਆਬਕਾਰੀ ਤੇ ਕਰ ਵਿਭਾਗ ਅਤੇ ਪੁਲਸ ਸਿਸਟਮ ਤੋਂ ਇਥੋਂ ਹੋ ਕੇ ਗੁਜ਼ਰਨਾ ਹੋਵੇਗਾ।
ਹੌਜ਼ਰੀ ਵਪਾਰੀ ਤੋਂ ਫੋਨ ਕਰ ਕੇ ਮੰਗੀ 2 ਕਰੋੜ ਦੀ ਫਿਰੌਤੀ
NEXT STORY