ਚੰਡੀਗੜ੍ਹ (ਸੰਦੀਪ) : ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕਰਨ ਜਾ ਰਹੀ ਹੈ। ਵਿਭਾਗ ਸਾਰੇ ਬਾਜ਼ਾਰਾਂ 'ਚ ਪੁਲਸ ਕਰਮੀਆਂ ਦੀ ਵਿਸ਼ੇਸ਼ ਤਾਇਨਾਤੀ ਕਰੇਗਾ। ਇਸ ਦੇ ਨਾਲ ਹੀ ਬਾਜ਼ਾਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਇੱਥੇ ਹਰ ਗਤੀਵਿਧੀ 'ਤੇ ਨਜ਼ਰ ਰੱਖੀ ਜਾਵੇਗੀ। ਪੁਲਸ ਨੇ ਬਾਜ਼ਾਰਾਂ ਦੇ ਆਸ-ਪਾਸ ਪਾਰਕਿੰਗ ਦੇ ਵਿਸ਼ੇਸ਼ ਇੰਤਜ਼ਾਮਾਂ ਨੂੰ ਧਿਆਨ 'ਚ ਰੱਖਦੇ ਹੋਏ ਸਿੱਖਿਆ ਵਿਭਾਗ ਅਤੇ ਨਗਰ ਨਿਗਮ ਨੂੰ ਚਿੱਠੀ ਲਿਖੀ ਹੈ।
ਪੁਲਸ ਨੇ ਇੱਥੇ ਦੋਹਾਂ ਵਿਭਾਗਾਂ ਤੋਂ ਬਾਜ਼ਾਰਾਂ ਦੇ ਆਸ-ਪਾਸ ਸਥਿਤ ਸਕੂਲਾਂ ਤੇ ਕਮਿਊਨਿਟੀ ਸੈਂਟਰਾਂ 'ਚ ਸ਼ਾਮ ਦੇ ਸਮੇਂ ਵਾਹਨਾਂ ਦੇ ਪਾਰਕ ਕੀਤੇ ਜਾਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਸਾਰੇ ਬਾਜ਼ਾਰਾਂ ਦੀਆਂ ਮਾਰਕਿਟ ਵੈੱਲਫੇਅਰ ਐਸੋਸੀਏਸ਼ਨਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਤਿਉਹਾਰਾਂ 'ਤੇ ਬਾਜ਼ਾਰ 'ਚ ਖਰੀਦਦਾਰੀ ਕਰਨ ਲਈ ਆਉਣ ਵਾਲੀਆਂ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਔਰਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਾਜ਼ਾਰਾਂ 'ਚ ਸਾਦੇ ਕੱਪੜਿਆਂ 'ਚ ਮਹਿਲਾ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਹ ਮਹਿਲਾ ਪੁਲਸ ਕਰਮਚਾਰੀ ਇੱਥੇ ਆਉਣ ਵਾਲੇ ਮਨਚਲਿਆਂ 'ਤੇ ਨਜ਼ਰ ਰੱਖ ਕੇ ਉਨ੍ਹਾਂ ਨੂੰ ਦਬੋਚਣ ਦਾ ਕੰਮ ਕਰਨਗੀਆਂ।
ਨਸ਼ੇ 'ਚ ਡੁੱਬੇ ਨੌਜਵਾਨ ਸਨ ਜ਼ਾਕਿਰ ਮੂਸਾ ਦੇ ਨਿਸ਼ਾਨੇ 'ਤੇ
NEXT STORY