ਤਰਨਤਾਰਨ (ਰਾਜੂ) - ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਲ੍ਹਾ ਵਿਖੇ ਮਾਮੂਲੀ ਤਕਰਾਰ ਕਾਰਨ ਘਰ ਵਿਚ ਦਾਖਲ ਹੋ ਕੇ ਕੁੱਟ-ਮਾਰ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ 52 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ
ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਅਵਤਾਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਮੁੰਡਾ ਮੇਲਾ ਵੇਖਣ ਲਈ ਗਿਆ ਸੀ। ਉਸ ਦੇ ਮੁੰਡੇ ਦੀ ਸ਼ੇਰਾ ਪੁੱਤਰ ਦਵਿੰਦਰ ਕੁਮਾਰ ਨਾਲ ਮਾਮੂਲੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸ ਦਾ ਮੁੰਡਾ ਘਰ ਵਾਪਸ ਆ ਗਿਆ। ਦੂਜੇ ਵਿਅਕਤੀ ਆਪਣੇ 40-50 ਸਾਥੀਆਂ ਸਮੇਤ ਸਾਡੇ ਘਰ ਵਿਚ ਦਾਖਲ ਹੋਏ ਅਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮੁੰਡੇ ਨੇ ਲੁੱਕ ਕੇ ਆਪਣੀ ਜਾਨ ਬਚਾਈ। ਉਕਤ ਵਿਅਕਤੀਆਂ ਨੇ ਘਰ ਦੇ ਸਾਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਇਸ ਤੋਂ ਬਾਅਦ ਉਕਤ ਵਿਅਕਤੀ ਉਨ੍ਹਾਂ ਦੇ ਗੁਆਂਢੀਆਂ ਦੀ ਛੱਤ ਉਪਰ ਚੜ੍ਹ ਗਏ ਅਤੇ ਇੱਟਾਂ-ਰੋੜੇ ਮਾਰੇ ਅਤੇ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਸਬੰਧੀ ਏ. ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨ ’ਤੇ ਸ਼ੇਰਾ ਪੁੱਤਰ ਦਵਿੰਦਰ ਕੁਮਾਰ, ਅਸ਼ਵਨੀ ਕੁਮਾਰ ਪੁੱਤਰ ਦਵਿੰਦਰ ਕੁਮਾਰ, ਰਵਿੰਦਰ ਸਿੰਘ ਉਰਫ ਜੋਤੀ ਪੁੱਤਰ ਕਾਬਲ ਸਿੰਘ, ਤੋਤੀ ਪੁੱਤਰ ਬਲਵੰਤ ਸਿੰਘ, ਗੋਲਾ ਪੁੱਤਰ ਬਲਵੰਤ ਸਿੰਘ, ਰਾਜੂ ਪੁੱਤਰ ਜਸਵਿੰਦਰ ਸਿੰਘ, ਜੋਬਨ ਸਿੰਘ ਪੁੱਤਰ ਬਿੰਦਰ ਸਿੰਘ ਵਾਸੀਆਨ ਕੱਲ੍ਹਾ ਅਤੇ 40-45 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਹਿਮ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲਸ ਨੇ 5 ਦਿਨਾ ਰਿਮਾਂਡ ’ਤੇ ਲਿਆ (ਵੀਡੀਓ)
NEXT STORY