ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ ਦੇ ਚਮਰੰਗ ਰੋਡ ਸਥਿਤ ਦੋ ਧਿਰਾਂ ਵਿਚਾਲੇ ਨਿੱਜੀ ਰੰਜਿਸ਼ ਦੇ ਚਲਦਿਆਂ ਲੜਾਈ ਹੋ ਗਈ। ਇਸ ਦੌਰਾਨ ਲਗਭਗ 13 ਤੋਂ 14 ਨੌਜਵਾਨ ਵਲੋਂ ਇਕ ਨੌਜਵਾਨ 'ਤੇ ਹਮਲਾ ਕਰਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕੁੱਟ ਖਾ ਰਹੇ ਨੌਜਵਾਨ ਦਾ ਦੋਸਤ ਆਉਂਦਾ ਹੈ ਅਤੇ ਹਵਾ 'ਚ ਕਈ ਰਾਊਂਡ ਫਾਇਰ ਕਰਦਾ ਹੈ। ਗੋਲੀਆਂ ਦੀ ਆਵਾਜ਼ ਸੁਣਦੇ ਸਾਰ ਹੀ ਹਮਲਾਵਰ ਉਥੋਂ ਭੱਜ ਜਾਂਦੇ ਹਨ। ਘਟਨਾ ਦੀ ਇਹ ਸਾਰੀ ਵੀਡੀਓ ਇਕ ਨੌਜਵਾਨ ਨੇ ਆਪਣੇ ਫੋਨ 'ਚ ਕੈਦ ਕਰ ਲਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਘਟਨਾ ਇਕ ਸਤੰਬਰ ਦੀ ਦੱਸੀ ਜਾ ਰਹੀ ਹੈ ਅਤੇ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਦਾ ਕਹਿਣਾ ਕਿ ਜਲਦ ਹੀ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਪੁਲਸ ਕਦੋਂ ਤੱਕ ਆਰੋਪੀਆਂ ਨੂੰ ਕਾਬੂ ਕਰਦੀ ਹੈ।
ਫਗਵਾੜਾ: ਪੀ.ਐੱਨ.ਬੀ. 'ਚ ਦਿਨ-ਦਿਹਾੜੇ 7 ਲੱਖ ਦੀ ਹੋਈ ਡਕੈਤੀ
NEXT STORY