ਪਟਿਆਲਾ (ਕੰਵਲਜੀਤ) : ਯੂਟਿਊਬਰ ਭਾਨਾ ਸਿੱਧੂ ਖ਼ਿਲਾਫ ਪਟਿਆਲਾ ਦੇ ਸਦਰ ਥਾਣੇ ਵਿਚ ਪਰਚਾ ਦਰਜ ਹੋਇਆ ਹੈ। ਸ਼ਿਕਾਇਤ ਕਰਤਾ ਪੂਨਮ ਸੁਆਮੀ ਅਨੁਸਾਰ ਭਾਨਾ ਸਿੱਧੂ ਅਤੇ ਉਸਦੇ ਸਾਥੀਆਂ ਵਲੋਂ ਉਨ੍ਹਾਂ ਦੀ ਡੇਰੇ ਦੀ ਜ਼ਮੀਨ 'ਚ ਧੱਕੇ ਨਾਲ ਪੱਕੀ ਹੋਈ ਝੋਨੇ ਦੀ ਫਸਲ ਵੱਢਣ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਪੀੜਤਾ ਨੇ ਆਪਣੇ ਬਿਆਨਾਂ ਵਿਚ ਲਿਖਵਾਇਆ ਕਿ ਪਿੰਡ ਤੇਜਾਂ ਵਿਚ ਸਾਡੀ ਕੁੱਲ 106 ਏਕੜ ਜ਼ਮੀਨ ਵਿਚੋਂ 36 ਏਕੜ ਜ਼ਮੀਨ ਜਿਸ ਵਿਚ ਅਸੀਂ ਜੀਰੀ ਲਗਾਈ ਹੋਈ ਸੀ। ਸੱਤ ਤਾਰੀਖ਼ ਨੂੰ ਅਸੀਂ ਆਪਣੇ ਪਿੰਡ ਫਸਲ ਦੇਖਣ ਲਈ ਗਏ ਤਾਂ ਸਾਡੇ ਖੇਤਾਂ ਵਿਚ ਅਮਨ ਭਾਨਾ ਸਿੱਧੂ ਅਤੇ ਉਸਦੀ ਭੈਣ ਪਾਲ ਕੌਰ ਸਮੇਤ ਅੱਠ ਤੋਂ ਨੌ ਵਿਅਕਤੀ ਜੀਰੀ ਦੀ ਫਸਲ ਵੱਢ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਲਗਾਤਾਰ ਤਿੰਨ ਛੁੱਟੀਆਂ, 11, 14 ਤੇ 15 ਅਕਤੂਬਰ ਦੀ ਐਲਾਨੀ ਗਈ ਛੁੱਟੀ
ਇਸ ਦੌਰਾਨ ਅਸੀਂ ਜਦੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਸਾਡੇ ਗਲ ਪੈ ਗਏ ਅਤੇ ਕੁੱਟਣ ਮਾਰਨ ਦੀ ਕੋਸ਼ਿਸ਼ ਕਰਨ ਲੱਗੇ। ਇਸ 'ਤੇ ਅਸੀਂ ਆਪਣੀ ਜਾਨ ਬਚਾ ਕੇ ਗੱਡੀ ਵਿਚ ਸਵਾਰ ਹੋ ਕੇ ਆਉਣ ਲੱਗੇ ਤਾਂ ਇਨ੍ਹਾਂ ਨੇ ਸਾਡੀ ਗੱਡੀ ਦੇ ਅੱਗੇ ਗੱਡੀ ਲਗਾ ਕੇ ਰੋਕ ਕੇ ਸਾਨੂੰ ਘੇਰ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਅਸੀਂ ਜਾਨ ਬਚਾਅ ਕੇ ਆਪਣੇ ਘਰ ਚਲੇ ਗਏ। ਅੱਗੇ ਬਿਆਨਾਂ ਵਿਚ ਪੂਨਮ ਸੁਆਮੀ ਵੱਲੋਂ ਇਹ ਵੀ ਲਿਖਾਇਆ ਗਿਆ ਕਿ ਜਦੋਂ ਉਹ ਗੱਡੀ ਵਿਚ ਵਾਪਸ ਜਾ ਰਹੇ ਸਨ ਤਾਂ ਅਮਨ ਸਿੱਧੂ ਦਵਿੰਦਰ ਕੰਬੋਜ ਬੰਟੀ ਸਰਾਂ ਨੇ ਸਾਡਾ ਪਿੱਛਾ ਵੀ ਕੀਤਾ ਪੁਲਸ ਵਲੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਸੱਤ ਵਿਅਕਤੀਆਂ ਖ਼ਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਹਾਈਕੋਰਟ ਦਾ ਆਇਆ ਨਵਾਂ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿੱਜੀ ਹਸਪਤਾਲ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ, ਸੌਰੀ ਡੈਡੀ ਮੈਂ ...
NEXT STORY