ਸੰਗਤ ਮੰਡੀ (ਮਨਜੀਤ)-ਪਿੰਡ ਜੈ ਸਿੰਘ ਵਾਲਾ ਤੋਂ ਬਾਹੋ ਸਿਵੀਆਂ ਨੂੰ ਜਾਂਦੀ ਲਿੰਕ ਸੜਕ 'ਤੇ ਸ਼ਾਮ ਸਮੇਂ ਫਾਇਨਾਂਸ ਕੰਪਨੀ ਦੇ ਇਕ ਮੁਲਾਜ਼ਮ ਤੋਂ ਤਿੰਨ ਕਾਰ ਸਵਾਰ ਲੁਟੇਰੇ ਲੱਖਾਂ ਦੀ ਲੁੱਟ ਕਰ ਕੇ ਫਰਾਰ ਹੋ ਗਏ। ਲਕਸ਼ਮੀ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਗੁਰਦਾਸ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮਾਨਸਾ ਨੇ ਪੁਲਸ ਕੰਟਰੋਲ ਰੂਮ 'ਤੇ ਜਾਣਕਾਰੀ ਦਿੱਤੀ ਕਿ ਉਹ ਫਾਇਨਾਂਸ ਕੰਪਨੀ 'ਚ ਮੁਲਾਜ਼ਮ ਹੈ। ਉਸ ਨੇ ਦੱਸਿਆ ਕਿ ਸ਼ਾਮ ਸਮੇਂ ਪਿੰਡ ਜੈ ਸਿੰਘ ਵਾਲਾ ਤੋਂ ਕਿਸ਼ਤਾਂ ਦੇ ਇਕ ਲੱਖ 80 ਹਜ਼ਾਰ ਰੁਪਏ ਇਕੱਠੇ ਕਰ ਕੇ ਆਪਣੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਜੈ ਸਿੰਘ ਵਾਲਾ ਤੋਂ ਬਾਹੋ ਸਿਵੀਆਂ ਨੂੰ ਜਾਂਦੀ ਲਿੰਕ ਸੜਕ ਰਾਹੀਂ ਬਠਿੰਡਾ ਜਾ ਰਿਹਾ ਸੀ। ਜਦ ਉਹ ਦੋਹਾਂ ਪਿੰਡਾਂ ਦੇ ਵਿਚਕਾਰ ਪਹੁੰਚਿਆਂ ਤਾਂ ਸਵਿਫਟ ਕਾਰ ਸਵਾਰ ਤਿੰਨ ਲੁਟੇਰਿਆਂ ਵੱਲੋਂ ਕਾਰ ਉਸ ਦੇ ਮੋਟਰਸਾਈਕਲ ਦੇ ਅੱਗੇ ਲਾ ਕੇ ਉਸ ਨੂੰ ਰੋਕ ਲਿਆ, ਇਕ ਵਿਅਕਤੀ ਵੱਲੋਂ ਉਸ ਦੇ ਹੱਥ 'ਚ ਪੈਸਿਆਂ ਵਾਲਾ ਫੜਿਆ ਬੈਗ ਖੋਹ ਲਿਆ ਅਤੇ ਧੱਕਾ ਮਾਰ ਕੇ ਫਰਾਰ ਹੋ ਗਏ। ਕੰਟਰੋਲ ਰੂਮ ਵੱਲੋਂ ਲੁੱਟ ਦੀ ਘਟਨਾ ਦੀ ਜਾਣਕਾਰੀ ਥਾਣਾ ਸੰਗਤ ਪੁਲਸ ਨੂੰ ਦਿੱਤੀ ਗਈ। ਸਹਾਇਕ ਥਾਣੇਦਾਰ ਹਰਬੰਸ ਸਿੰਘ ਵੱਲੋਂ ਤੁਰੰਤ ਹਰਕਤ 'ਚ ਆਉਦਿਆਂ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਵੱਖ-ਵੱਖ ਪਿੰਡਾਂ 'ਚ ਮਹਿਕਮੇ ਦੀ ਟੀਮ ਨੇ ਕੀਤਾ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ
NEXT STORY