ਟਾਂਡਾ ਉੜਮੁੜ, (ਵਰਿੰਦਰ ਪੰਡਿਤ)—ਸੂਬੇ ਨੂੰ ਨਸ਼ਾ-ਰਹਿਤ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ 'ਡੈਪੋ' ਅਤੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਅੱਜ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਗਈਆਂ। 'ਡੈਪੋ' ਮੁਹਿੰਮ ਦੌਰਾਨ ਸਬ ਡਵੀਜਨ ਕਮੇਟੀ ਦੇ ਮੈਂਬਰ ਈ .ਓ . ਕਰਮਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਨਗਰ ਕੌਂਸਲ ਦੀ ਟੀਮ ਨੇ ਕਲੋਆ, ਮਸੀਤਪਲ ਕੋਟ, ਝਾਵਾਂ ਅਤੇ ਕੰਧਾਲਾ ਸ਼ੇਖ਼ਾਂ ਪਿੰਡਾਂ 'ਚ ਜਾ ਕੇ ਮੀਟਿੰਗਾਂ ਦੌਰਾਨ ਪਿੰਡ ਵਾਸੀਆਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ। ਇਸ ਦੌਰਾਨ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਕੰਧਾਲਾ ਸ਼ੇਖ਼ਾਂ 'ਚ ਸਿਹਤ ਮਹਿਕਮੇ ਦੀ ਟੀਮ ਦੀ ਹਾਜ਼ਰੀ 'ਚ ਈ.ਓ. ਕਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਸੂਬੇ ਨੂੰ ਨਸ਼ਾ-ਰਹਿਤ ਬਣਾਉਣਾ ਹੀ ਡੈਪੋ ਅਤੇ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਦਾ ਮੁੱਖ ਉਦੇਸ਼ ਹੈ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਹੀ ਸਰਕਾਰ ਵਲੋਂ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਬਣਾਏ ਗਏ ਹਨ, ਤਾਂ ਜੋ ਇਥੇ ਉਨ੍ਹਾਂ ਦਾ ਨਸ਼ਾ ਛੁਡਾ ਕੇ ਮੁੜ ਵਸੇਬਾ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ 'ਚ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਉਨ੍ਹਾਂ ਨੂੰ ਵਧੀਆ ਮਾਹੌਲ ਦਿੱਤਾ ਜਾ ਸਕੇ। ਪਿੰਡਾਂ ਵਿੱਚ ਹੋ ਰਹੀਆਂ ਇਨ੍ਹਾਂ ਮੀਟਿੰਗਾਂ ਦੌਰਾਨ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਇਲਾਜ ਲਈ ਭਰਤੀ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾਕਟਰ ਮੋਹਿਤ ਸ਼ਰਮਾ, ਡਾਕਟਰ ਮਨੋਜ, ਸਰਪੰਚ ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਕਮਲ ਚੋਪੜਾ, ਕੁਲਦੀਪ ਕੌਰ, ਸੰਜੀਵ ਕੌਰ, ਮਨਜੀਤ ਕੌਰ, ਰਸ਼ਪਾਲ ਰਾਣਾ , ਸੈਨੇਟਰੀ ਇੰਸਪੈਕਟਰ ਬਲਦੇਵ ਸ਼ਰਮਾ , ਗਿੰਨੀ ਅਰੋੜਾ ਆਦਿ ਮੌਜੂਦ ਸਨ।
ਸਿੱਖਿਆ ਵਿਭਾਗ 'ਚ ਤਰਸ ਦੇ ਆਧਾਰ 'ਤੇ ਰੱਖੇ ਕਰਮਚਾਰੀਆਂ 'ਚੋਂ 24 ਨੂੰ ਨੋਟਿਸ ਜਾਰੀ
NEXT STORY