ਚੰਡੀਗੜ੍ਹ (ਮਨਪ੍ਰੀਤ) : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਨਗਰ ਨਿਗਮ ਨੂੰ ਗ੍ਰਹਿ ਮੰਤਰਾਲੇ ਨੇ ਰਾਹਤ ਦਿੰਦਿਆਂ 125 ਕਰੋੜ ਰੁਪਏ ਦੀ ਵਿਸ਼ੇਸ਼ ਰਾਸ਼ੀ ਜਾਰੀ ਕੀਤੀ ਹੈ। ਇਹ ਗ੍ਰਾਂਟ ਬੁਨਿਆਦੀ ਨਾਗਰਿਕ ਸੇਵਾਵਾਂ ਤੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਵੇਗੀ। ਮੰਗਲਵਾਰ ਨੂੰ ਹੋਈ ਹਾਊਸ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਮੇਅਰ ਟਿੱਪਣੀ ਕੀਤੀ ਸੀ ਕਿ ਮੇਅਰ ਵੱਲੋਂ ਵਿੱਤੀ ਸਹਾਇਤਾ ਮਿਲਣ ਦਾ ਐਲਾਨ ਕਰਦਿਆਂ ਮਿਠਾਈ ਵੰਡੀ ਸੀ। ਕੀ ਨਿਗਮ ਨੰ ਵਿੱਤੀ ਸਹਾਇਤਾ ਮਿਲ ਗਈ?
ਮੇਅਰ ਨੇ ਕਿਹਾ ਸੀ ਕਿ ਕਾਰਜਕਾਲ ਅਜੇ ਬਾਕੀ ਹੈ। ਚੋਣਾਂ ਦੌਰਾਨ ਵੀ ਹਰਪ੍ਰੀਤ ਕੌਰ ਬਬਲਾ ਨੇ ਪ੍ਰਚਾਰ ’ਚ ਵਿਸ਼ੇਸ਼ ਪੈਕੇਜ ਲਿਆਉਣ ਦਾ ਵਾਧਾ ਕੀਤਾ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲੋਹਤਰਾ ਨੇ ਵੀ ਐਲਾਨ ਕੀਤਾ ਸੀ ਕਿ ਨਿਗਮ ਨੂੰ ਜਲਦ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਬੁੱਧਵਾਰ ਨੂੰ ਭਾਜਪਾ ਨੇ ਕਿਹਾ ਕਿ ਨਗਰ ਨਿਗਮ ਸੈਨੀਟੇਸ਼ਨ, ਪਾਣੀ ਸਪਲਾਈ, ਰਹਿੰਦ-ਖੁੰਹਦ ਪ੍ਰਬੰਧਨ ਤੇ ਸਟ੍ਰੀਟ ਲਾਈਟਾਂ ਵਰਗੀਆਂ ਜ਼ਰੂਰੀ ਸੇਵਾਵਾਂ ਦੀ ਨਿਯਮਤ ਸਪਲਾਈ ਨੂੰ ਯਕੀਨੀ ਬਣਾਵੇਗਾ। ਨਾਲ ਹੀ, ਵੀ4, ਵੀ5 ਤੇ ਵੀ6 ਸੜਕਾਂ ਦੀ ਰੀ-ਕਾਰਪੇਟਿੰਗ ਤੇ ਰੱਖ-ਰਖਾਅ ਵਰਗੇ ਅਧੂਰੇ ਪ੍ਰਾਜੈਕਟ ਮੁੜ ਸ਼ੁਰੂ ਕੀਤੇ ਜਾਣਗੇ। ਉੱਥੇ ਹੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਇਹ ਫ਼ੈਸਲਾ ਚੰਡੀਗੜ੍ਹ ਵਾਸੀਆਂ ਲਈ ਵੱਡੀ ਰਾਹਤ ਹੈ।
ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ
NEXT STORY