ਨਵਾਂਸ਼ਹਿਰ, (ਤ੍ਰਿਪਾਠੀ)- ਦਾਜ ਲਈ ਤੰਗ ਕਰਨ ਤੇ 5 ਲੱਖ ਰੁਪਏ ਦੇ ਹੋਏ ਸਮਝੌਤੇ ਦੀ ਰਾਸ਼ੀ ਨਾ ਦੇਣ ਦੇ ਦੋਸ਼ਾਂ 'ਚ ਪੁਲਸ ਨੇ ਪਤੀ, ਸੱਸ, ਸਹੁਰਾ ਸਣੇ 5 ਜਣਿਆਂ ਖਿਲਾਫ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਤਨਾਮ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਜ਼ਾਫਰਪੁਰ ਨੇ ਦੱਸਿਆ ਕਿ ਉਸ ਦੀ ਲੜਕੀ ਜਸਵੀਰ ਕੌਰ ਦਾ ਵਿਆਹ 2014 'ਚ ਜਰਨੈਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮਹਿਮੂਦਪੁਰ ਮੰਡਹਾਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਤੀ ਤੇ ਸਹੁਰਾ ਪਰਿਵਾਰ ਨੇ ਉਸ ਦੀ ਲੜਕੀ ਨੂੰ ਘੱਟ ਦਾਜ ਲਿਆਉਣ 'ਤੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਉਸ ਦੀ ਲੜਕੀ 2015 'ਚ ਸਾਡੇ ਕੋਲ ਆ ਗਈ।
ਇਸ ਸਬੰਧ 'ਚ ਵੂਮੈਨ ਸੈੱਲ ਨੂੰ ਸ਼ਿਕਾਇਤ ਕੀਤੀ ਗਈ ਸੀ, ਜਿਥੇ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਸੀ, ਜਿਸ ਵਿਚ ਸਹੁਰਾ ਪਰਿਵਾਰ ਨੇ 5 ਲੱਖ ਰੁਪਏ ਦੇਣਾ ਮੰਨਿਆ ਸੀ ਪਰ ਉਕਤ ਰਾਸ਼ੀ ਨਹੀਂ ਦਿੱਤੀ।
ਵੂਮੈਨ ਸੈੱਲ ਦੇ ਸਬ-ਇੰਸਪੈਕਟਰ ਵੱਲੋਂ ਜਾਂਚ ਉਪਰੰਤ ਦਾਜ ਲਈ ਤੰਗ ਕਰਨ ਅਤੇ ਸਮਝੌਤੇ ਅਨੁਸਾਰ 5 ਲੱਖ ਰੁਪਏ ਨਾ ਦੇਣ ਦੇ ਦੋਸ਼ਾਂ 'ਚ ਪਤੀ ਜਰਨੈਲ ਸਿੰਘ, ਸੱਸ ਸਰਬਜੀਤ ਕੌਰ, ਸਹੁਰਾ ਜਗਤਾਰ ਸਿੰਘ, ਦਿਓਰ ਅਮਰਜੀਤ ਸਿੰਘ ਅਤੇ ਨਨਾਣ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ੈਲਰ 'ਚੋਂ ਪਨਸਪ ਦੇ ਚੌਲ ਵੇਚਣ ਜਾਂਦੇ 2 ਟਰੱਕ ਕਾਬੂ
NEXT STORY