ਸਮਾਣਾ (ਦਰਦ) : ਸਥਾਨਕ ਇੱਟ-ਭੱਠੇ ’ਤੇ ਕੰਮ ਕਰਦੇ ਇਕ ਪਰਵਾਸੀ ਮਜ਼ਦੂਰ ਦੀ 10 ਸਾਲਾ ਨਾਬਾਲਗ ਕੁੜੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ’ਚ ਇੱਟ-ਭੱਠੇ ’ਤੇ ਕੰਮ ਕਰਨ ਵਾਲੀਆਂ 4 ਜਨਾਨੀਆਂ ਸਣੇ 9 ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਸਿਟੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਕਮਲੇਸ਼, ਅਜੇ ਕੁਮਾਰ, ਰਾਕੇਸ਼ ਕੁਮਾਰ, ਕਰਨ ਸਿੰਘ ਅਤੇ ਉਸ ਦੀ ਪਤਨੀ, ਉਸ ਦਾ ਭਰਾ ਅਤੇ ਪਤਨੀ, ਸੁਰਜਭਾਨ ਅਤੇ ਉਸ ਦੀ ਪਤਨੀ ਆਦਿ ਹਾਲ ਆਬਾਦ ਨਨਹੇੜਾ ਸ਼ਾਮਲ ਹਨ।
ਸਿਟੀ ਪੁਲਸ ਦੇ ਸਬ-ਇੰਸਪੈਕਟਰ ਕਰਨਵੀਰ ਸਿੰਘ ਨੇ ਦੱਸਿਆ ਕਿ ਇਕ ਇੱਟ-ਭੱਠੇ 'ਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿੰਡ ਨਨਹੇੜਾ ਦੇ ਇੱਟਾਂ ਵਾਲੇ ਭੱਠੇ ’ਤੇ ਰਹਿਣ ਵਾਲੇ ਉਕਤ ਮੁਲਜ਼ਮ ਸਮਾਣਾ ਨੇੜੇ ਇਕ ਭੱਠੇ ’ਤੇ ਕੰਮ ਕਰਨ ਲਈ ਆਉਂਦੇ ਸੀ, ਜਿਸ ਕਾਰਣ ਉਨ੍ਹਾਂ ਨਾਲ ਜਾਣ-ਪਛਾਣ ਹੋ ਗਈ। 25 ਨਵੰਬਰ ਨੂੰ ਸ਼ਾਮ ਸਮੇਂ ਕਮਲੇਸ਼ ਅਤੇ ਰਾਕੇਸ਼ ਕੁਮਾਰ ਉਸ ਦੀ 10 ਸਾਲਾ ਕੁੜੀ ਨੂੰ ਵਰਗਲਾ ਕੇ ਲੈ ਗਏ।
ਇਸ ਸਬੰਧੀ ਵਾਰਿਸਾਂ ਵੱਲੋਂ ਪੁੱਛੇ ਜਾਣ ’ਤੇ ਮੁਲਜ਼ਮ ਰਾਕੇਸ਼ ਕੁਮਾਰ ਨੇ ਦੱਸਿਆ ਕਿ ਆਪਣੇ ਮਾ-ਪਿਓ ਨੂੰ ਮਿਲਣ ਗਈ ਕਮਲੇਸ਼ ਉਸ ਦੀ ਕੁੜੀ ਨੂੰ ਵੀ ਨਾਲ ਲੈ ਗਈ ਹੈ, ਜੋ ਦੋ-ਤਿੰਨ ਦਿਨਾਂ ’ਚ ਵਾਪਸ ਆ ਜਾਵੇਗੀ ਪਰ ਉਸ ਦੀ ਕੁੜੀ ਅਜੇ ਤੱਕ ਵਾਪਸ ਨਹੀਂ ਆਈ।
ਜਾਂਚ ਅਧਿਕਾਰੀ ਅਨੁਸਾਰ ਪੁਲਸ ਨੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਲਡ਼ਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਲੋਕੇਸ਼ਨ ਟਰੇਸ ਕੀਤੀ ਜਾ ਰਹੀ ਹੈ ਪਰ ਮੋਬਾਇਲ ਫੋਨ ਬੰਦ ਹੈ। ਉਨ੍ਹਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ।
ਕਿਸਾਨਾਂ ਦੇ ਕਾਫ਼ਲੇ ਨਾਲ ਆਏ ਟਰੈਕਟਰ ਮਕੈਨਿਕ ਦੀ ਮੌਤ 'ਤੇ ਅਮਨ ਅਰੋੜਾ ਨੇ ਕੀਤਾ ਦੁਖ ਦਾ ਪ੍ਰਗਟਾਵਾ
NEXT STORY