ਲੁਧਿਆਣਾ (ਬੇਰੀ) : ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਸਾਹਿਬਜੋਤ ਸਿੰਘ, ਜਤਿਨ ਅਤੇ 40 ਅਣਪਛਾਤੇ ਲੋਕਾਂ ’ਤੇ ਕੁੱਟਮਾਰ ਅਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਉਸ ਦਾ ਗੁਆਂਢੀ ਇਲਾਕੇ ਵਿਚ ਮੌਜੂਦ ਹੋਰਨਾਂ ਪਰਿਵਾਰਾਂ ਦੇ ਨਾਲ ਹੋਲੀ ਮਨਾ ਰਹੇ ਸਨ। ਇਸ ਦੌਰਾਨ ਉਕਤ ਮੁਲਜ਼ਮ ਹੁੱਲੜਬਾਜ਼ੀ ਕਰਦੇ ਹੋਏ ਬਾਈਕਾਂ ’ਤੇ ਸਵਾਰ ਹੋ ਕੇ ਉਥੋਂ ਗੁਜ਼ਰ ਰਹੇ ਸਨ।
ਇਸ ’ਤੇ ਉਨ੍ਹਾਂ ਨੇ ਉਕਤ ਨੌਜਵਾਨਾਂ ਨੂੰ ਦੂਜੀ ਗਲੀ ਤੋਂ ਹੋ ਕੇ ਲੰਘਣ ਦੇ ਲਈ ਕਿਹਾ ਸੀ। ਇਸ ’ਤੇ ਤੈਸ਼ ਵਿਚ ਆ ਕੇ ਮੁਲਜ਼ਮਾਂ ਨੇ ਗਾਲੀ-ਗਲੋਚ ਕੀਤਾ ਅਤੇ ਔਰਤਾਂ ਨਾਲ ਧੱਕਾ-ਮੁੱਕੀ ਕਰਕੇ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਜਲੰਧਰ ਦੇ ਬਾਠ ਕੈਸਲ ਦੇ ਮਾਲਕ ਤੋਂ ਲੱਖਾਂ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਇਹ ਦਬੋਚੇ 3 ਮੁਲਜ਼ਮ
NEXT STORY